ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਕੱਲ ਤੋਂ ਹੋਵੇਗਾ ਸ਼ੁਰੂ

Wednesday, Feb 19, 2020 - 05:35 PM (IST)

ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਕੱਲ ਤੋਂ ਹੋਵੇਗਾ ਸ਼ੁਰੂ

ਚੰਡੀਗੜ੍ਹ—ਹਰਿਆਣਾ ਵਿਧਾਨ ਸਭਾ ਦਾ 2 ਹਫਤਿਆਂ ਦਾ ਬਜਟ ਸੈਸ਼ਨ ਕੱਲ ਭਾਵ ਵੀਰਵਾਰ ਨੂੰ ਸ਼ੁਰੂ ਹੋ ਰਿਹਾ ਹੈ, ਜੋ ਕਿ ਹੰਗਾਮੇਦਾਰ ਰਹਿਣ ਦੀ ਉਮੀਦ ਹੈ। ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ-ਜਨਨਾਇਕ ਜਨਤਾ ਪਾਰਟੀ ਗਠਜੋੜ ਸਰਕਾਰ ਨੂੰ 'ਝੋਨਾ ਅਤੇ ਮਾਇਨਿੰਗ ਘਪਲੇ, ਕਾਨੂੰਨ ਅਤੇ ਵਿਵਸਥਾ, ਕਿਸਾਨਾਂ ਦੀ ਸਥਿਤੀ ਅਤੇ ਸਤਲੁਜ-ਯੁਮਨਾ ਲਿੰਕ ਨਹਿਰ ਸਮੇਤ ਕਈ ਹੋਰ ਮੁੱਦਿਆਂ 'ਤੇ ਘੇਰਨ ਦੀ ਤਿਆਰੀ ਕਰ ਰਿਹਾ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਕਿਹਾ ਹੈ ਕਿ ਉਹ ਉਨ੍ਹਾਂ ਮੁੱਦਿਆਂ ਨੂੰ ਚੁੱਕਣਗੇ, ਜਿਨ੍ਹਾਂ ਦਾ ਸੂਬਾ ਸਾਹਮਣਾ ਕਰ ਰਿਹਾ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ ਦੀ ਸਰਕਾਰ ਦੇ ਪਹਿਲੇ 100 ਦਿਨਾਂ 'ਚ ਕੋਈ ਕੰਮ ਨਹੀਂ ਕੀਤਾ ਹੈ, ਸਿਰਫ ਜ਼ੁਬਾਨੀ ਜਮਾਂ ਖਰਚ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ 'ਕਈ ਕਰੋੜ ਰੁਪਏ ਦੇ ਝੋਨਾ ਘਪਲੇ' ਦੀ ਜਾਂਚ ਦੀ ਮੰਗ ਕੀਤੀ ਹੈ ਪਰ ਸਰਕਾਰ ਇਸ 'ਤੇ ਚੁੱਪ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੂੰ ਕਥਿਤ ਮਾਇਨਿੰਗ ਘਪਲੇ ਨੂੰ ਲੈ ਕੇ ਵੀ ਘੇਰੇਗੀ।

ਸਾਬਕਾ ਮੁੱਖ ਮੰਤਰੀ ਹੁੱਡਾ ਨੇ ਦਾਅਵਾ ਕੀਤਾ ਹੈ ਕਿ ਸੂਬੇ ਦਾ ਕਰਜ਼ਾ ਪਹਿਲਾਂ 61,000 ਕਰੋੜ ਰੁਪਏ ਸੀ ਜੋ ਭਾਜਪਾ ਸਰਕਾਰ 'ਚ 1.81 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਵਿੱਤ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ 28 ਫਰਵਰੀ ਨੂੰ ਬਜਟ ਪੇਸ਼ ਕਰਨਗੇ। ਸਦਨ ਦੀ ਕਾਰਵਾਈ ਸ਼ਨੀਵਾਰ ਅਤੇ ਐਤਵਾਰ (29 ਫਰਵਰੀ ਅਤੇ 1 ਮਾਰਚ) ਨੂੰ ਨਹੀਂ ਹੋਵੇਗੀ। ਇਸ ਲਈ ਬਜਟ 'ਤੇ 2 ਮਾਰਚ ਨੂੰ ਚਰਚਾ ਹੋ ਸਕਦੀ ਹੈ। ਖੱਟੜ ਨੇ ਪਹਿਲਾਂ ਕਿਹਾ ਸੀ ਕਿ ਇਹ ਜਨਤਾ ਦਾ ਬਜਟ ਹੋਵੇਗਾ। ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਦੇ ਨਾਲ ਹੋਵੇਗੀ।

 

author

Iqbalkaur

Content Editor

Related News