ਭੁੱਖ ਹੜਾਤਲ 'ਤੇ BSNL ਦੇ ਕਰਮਚਾਰੀ, ਕਿਹਾ-VRS ਲੈਣ ਲਈ ਮਜਬੂਰ ਕਰ ਰਿਹਾ ਪ੍ਰਬੰਧਨ

11/25/2019 12:09:10 PM

ਨਵੀਂ ਦਿੱਲੀ — ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੇ ਕਰਮਚਾਰੀ ਅੱਜ ਦੇਸ਼ ਵਿਆਪੀ ਭੁੱਖ ਹੜਤਾਲ 'ਤੇ ਹਨ। ਕਰਮਚਾਰੀ ਯੂਨੀਅਨਾਂ ਨੇ ਦੋਸ਼ ਲਗਾਇਆ ਹੈ ਕਿ ਕੰਪਨੀ ਮੈਨੇਜਮੈਂਟ ਕਰਮਚਾਰੀਆਂ ਨੂੰ ਸਵੈਇੱਛੁਕ ਰਿਟਾਇਰਮੈਂਟ (VRS) ਲੈਣ ਲਈ ਮਜਬੂਰ ਕਰ ਰਹੀ ਹੈ। ਇਸ ਲਈ ਕਰਮਚਾਰੀ ਅੱਜ ਹੜਤਾਲ ਕਰ ਰਹੇ ਹਨ।

ਕਰਮਚਾਰੀਆਂ ਨੂੰ ਧਮਕਾ ਰਿਹਾ ਪ੍ਰਬੰਧਨ

ਇਸ ਮਾਮਲੇ 'ਚ ਐਤਵਾਰ ਨੂੰ ਆਲ ਇੰਡੀਆ ਯੂਨੀਅਨਸ ਅਤੇ ਐਸੋਸੀਏਸ਼ਨਸ ਆਫ ਭਾਰਤ ਸੰਚਾਰ ਨਿਗਮ ਲਿਮਟਿਡ (ਏ.ਯੂ.ਏ.ਬੀ.) ਦੇ ਕਨਵੀਨਰ ਪੀ. ਅਭਿਮਨਿਊ. ਨੇ ਕਿਹਾ ਕਿ ਪ੍ਰਬੰਧਨ ਕਰਮਚਾਰੀਆਂ ਨੂੰ ਧਮਕਾ ਰਿਹਾ ਹੈ। ਕਰਮਚਾਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਜੇ ਉਹ VRS ਨਹੀਂ ਲੈਂਦੇ ਤਾਂ ਉਨ੍ਹਾਂ ਟਰਾਂਸਵਰ ਬੇਸ 'ਤੇ ਦੂਰ ਭੇਜਿਆ ਜਾ ਸਕਦਾ ਹੈ। ਸਿਰਫ ਇੰਨਾ ਹੀ ਨਹੀਂ ਕਰਮਚਾਰੀਆਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਉਹ VRS ਨਹੀਂ ਲੈਂਦੇ ਤਾਂ ਉਨ੍ਹਾਂ ਦੀ ਰਿਟਾਇਰਮੈਂਟ ਦੀ ਉਮਰ ਘਟਾ ਕੇ 58 ਸਾਲ ਕੀਤੀ ਜਾ ਸਕਦੀ ਹੈ।

ਯੋਜਨਾ ਕਰਮਚਾਰੀਆਂ ਲਈ ਫਾਇਦੇਮੰਦ ਨਹੀਂ

ਜ਼ਿਕਰਯੋਗ ਹੈ ਕਿ AUAB ਅਨੁਸਾਰ ਕੰਪਨੀ ਦੇ ਅੱਧੇ ਤੋਂ ਜ਼ਿਆਦਾ ਕਰਮਚਾਰੀ ਉਸ ਨਾਲ ਜੁੜੇ ਹਨ। ਅਭਿਮਨਿਊ ਨੇ ਕਿਹਾ ਕਿ  ਕਰਮਚਾਰੀਆਂ ਨੂੰ ਇਸ ਨੂੰ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਪਰ ਇਹ ਯੋਜਨਾ ਵੀ ਕਰਮਚਾਰੀਆਂ ਲਈ ਲਾਹੇਵੰਦ ਨਹੀਂ ਹੈ।

BSNL ਦੇ 77 ਹਜ਼ਾਰ ਕਰਮਚਾਰੀ ਮੌਜੂਦਾ ਸਮੇਂ 'ਚ VRS ਲਈ ਅਰਜ਼ੀ ਦੇ ਚੁੱਕੇ ਹਨ। ਕੰਪਨੀ 'ਚ ਕੁੱਲ 1.50 ਲੱਖ ਕਰਮਚਾਰੀ ਕੰਮ ਕਰ ਰਹੇ ਹਨ। ਫਿਲਹਾਲ ਸਕੀਮ ਅਨੁਸਾਰ ਇਹ ਸਾਰੇ ਕਰਮਚਾਰੀ 31 ਜਨਵਰੀ 2020 ਨੂੰ ਆਪਣੇ-ਆਪਣੇ ਅਹੁਦੇ ਤੋਂ ਰਿਟਾਇਰ ਹੋ ਜਾਣਗੇ।

ਇਹ ਹੈ ਯੋਜਨਾ

ਯੋਜਨਾ ਅਨੁਸਾਰ ਕੰਪਨੀ ਦੇ ਸਾਰੇ ਸਥਾਈ ਕਰਮਚਾਰੀ ਜਿਹੜੇ ਕਿਸੇ ਹੋਰ ਸੰਸਥਾ ਜਾਂ ਵਿਭਾਗ ਵਿਚ ਡੈਪੂਟੇਸ਼ਨ 'ਤੇ ਹਨ ਅਤੇ 50 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਉਹ ਵੀਆਰਐਸ ਲਈ ਅਰਜ਼ੀ ਦੇ ਸਕਦੇ ਹਨ। BSNL ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪੀ ਕੇ ਪੁਰਵਾਰ ਨੇ ਕਿਹਾ ਕਿ ਸਰਕਾਰ ਅਤੇ BSNL ਵਲੋਂ ਮੁਹੱਈਆ ਕਰਵਾਈ ਜਾ ਰਹੀ VRS ਸਹੂਲਤ ਬਹੁਤ ਵਧੀਆ ਹੈ ਅਤੇ ਇਸ ਨੂੰ ਕਰਮਚਾਰੀਆਂ ਵਲੋਂ ਸਕਾਰਾਤਮਕ ਰੂਪ 'ਚ ਵੇਖਣਾ ਚਾਹੀਦਾ ਹੈ। ਧਿਆਨ ਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਹੀ BSNL ਤੇ MTNL ਨੂੰ 69 ਹਜ਼ਾਰ ਕਰੋੜ ਰੁਪਏ ਦਾ ਰਿਵਾਈਵਲ ਪੈਕੇਜ ਦਿੱਤਾ ਸੀ। MTNL ਨੇ ਵੀ ਆਪਣੇ ਕਰਮਚਾਰੀਆਂ ਲਈ VRS ਸਕੀਮ ਪੇਸ਼ ਕੀਤੀ ਹੈ।


Related News