ਪਾਕਿਸਤਾਨ ''ਤੇ ਭਰੋਸਾ ਨਹੀਂ, ''ਆਪਰੇਸ਼ਨ ਸਿੰਦੂਰ'' ਜਾਰੀ ਹੈ : IG ਸ਼ਸ਼ਾਂਕ ਆਨੰਦ

Tuesday, May 27, 2025 - 04:52 PM (IST)

ਪਾਕਿਸਤਾਨ ''ਤੇ ਭਰੋਸਾ ਨਹੀਂ, ''ਆਪਰੇਸ਼ਨ ਸਿੰਦੂਰ'' ਜਾਰੀ ਹੈ : IG ਸ਼ਸ਼ਾਂਕ ਆਨੰਦ

ਜੰਮੂ- ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ 'ਜੰਮੂ ਫਰੰਟੀਅਰ' ਦੇ ਇੰਸਪੈਕਟਰ ਜਨਰਲ (ਆਈ.ਜੀ.) ਸ਼ਸ਼ਾਂਕ ਆਨੰਦ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਇਸ ਲਈ 'ਆਪਰੇਸ਼ਨ ਸਿੰਦੂਰ' ਜਾਰੀ ਹੈ ਅਤੇ ਸਰਹੱਦੀ ਫੋਰਸ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਆਪਣੀ ਚੌਕਸੀ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਹੈ। ਸਰਹੱਦ ਪਾਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਦਾ ਖਦਸ਼ਾ ਪ੍ਰਗਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਬੀਐੱਸਐੱਫ 'ਹਾਈ ਅਲਰਟ' 'ਤੇ ਹੈ। ਆਨੰਦ ਨੇ ਕਿਹਾ,"ਅਸੀਂ ਆਪਣੀ ਚੌਕਸੀ 'ਚ ਕੋਈ ਕਮੀ ਨਹੀਂ ਆਉਣ ਦੇ ਸਕਦੇ। ਅਸੀਂ ਸਰਹੱਦ 'ਤੇ ਸਭ ਤੋਂ ਵੱਧ ਸੰਭਵ ਚੌਕਸੀ ਬਣਾਏ ਹੋਏ ਹਾਂ।'' ਉਨ੍ਹਾਂ ਨੇ ਪਾਕਿਸਤਾਨੀ ਗੋਲਾਬਾਰੀ ਦੀ ਆੜ 'ਚ ਅੰਤਰਰਾਸ਼ਟਰੀ ਸਰਹੱਦ ਪਾਰ ਅੱਤਵਾਦੀਆਂ ਦੀ ਘੁਸਪੈਠ ਦੀ ਸੰਭਾਵਨਾ ਅਤੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਚੁੱਕੇ ਗਏ ਸੁਰੱਖਿਆ ਉਪਾਵਾਂ ਬਾਰੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀਆਂ ਕੀਤੀਆਂ।

ਆਈਜੀ ਨੇ ਕਿਹਾ ਕਿ ਪਾਕਿਸਤਾਨ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ,''ਸਾਡਾ ਮੰਨਣਾ ਹੈ ਕਿ ਉਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।'' 'ਆਪਰੇਸ਼ਨ ਸਿੰਦੂਰ' ਜਾਰੀ ਹੈ।'' ਬੀਐੱਸਐੱਫ ਅੰਤਰਰਾਸ਼ਟਰੀ ਸਰਹੱਦ 'ਤੇ ਤਿਆਰ ਅਤੇ ਸੁਚੇਤ ਹੈ। ਅਸੀਂ ਸਰਹੱਦ 'ਤੇ ਉੱਚ ਚੌਕਸੀ ਬਣਾਈ ਰੱਖਣ ਲਈ ਇਕ ਮਜ਼ਬੂਤ ​​ਨਿਗਰਾਨੀ ਪ੍ਰਣਾਲੀ ਅਪਣਾ ਰਹੇ ਹਾਂ।'' ਆਨੰਦ ਨੇ ਕਿਹਾ ਕਿ ਸਹਾਇਕ ਕਮਾਂਡੈਂਟ ਨੇਹਾ ਭੰਡਾਰੀ ਸਮੇਤ ਬੀਐੱਸਐੱਫ ਦੀਆਂ ਮਹਿਲਾ ਕਰਮਚਾਰੀਆਂ ਨੇ ਅੱਗੇ ਦੀਆਂ ਚੌਕੀਆਂ 'ਤੇ ਤਾਇਨਾਤ ਹੋ ਕੇ ਮਿਸਾਲੀ ਹਿੰਮਤ ਦਿਖਾਈ ਹੈ। ਉਨ੍ਹਾਂ ਕਿਹਾ,''ਅਸੀਂ ਸਾਂਬਾ ਸੈਕਟਰ 'ਚ ਇਕ ਚੌਕੀ ਦਾ ਨਾਮ ‘ਆਪਰੇਸ਼ਨ ਸਿੰਦੂਰ’ ਅਤੇ 2 ਹੋਰ ਚੌਕੀਆਂ ਦਾ ਨਾਮ ਸ਼ਹੀਦਾਂ ਦੇ ਨਾਮ 'ਤੇ ਰੱਖਣ ਦਾ ਪ੍ਰਸਤਾਵ ਰੱਖ ਰਹੇ ਹਾਂ।” ਆਨੰਦ ਨੇ ਕਿਹਾ ਕਿ ਬੀਐੱਸਐੱਫ ਨੇ ਪਹਿਲਾਂ ਵੀ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਫੋਰਸ ਨੇ ਗੋਲੀਬਾਰੀ ਦੌਰਾਨ ਅੰਤਰਰਾਸ਼ਟਰੀ ਸਰਹੱਦ 'ਤੇ 40 ਤੋਂ 50 ਸ਼ੱਕੀ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News