BSF 'ਚ ਨੌਕਰੀ ਪਾਉਣ ਦਾ ਬਿਹਤਰੀਨ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ

05/19/2024 11:56:28 AM

ਨਵੀਂ ਦਿੱਲੀ- ਸੀਮਾ ਸੁਰੱਖਿਆ ਫੋਰਸ (BSF) 'ਚ ਨੌਕਰੀ ਪਾਉਣ ਦਾ ਸੁਫ਼ਨਾ ਹਰ ਕਿਸੇ ਦਾ ਹੁੰਦਾ ਹੈ। ਜੇਕਰ ਤੁਸੀਂ ਵੀ BSF 'ਚ ਨੌਕਰੀ ਕਰਨ ਦੇ ਚਾਹਵਾਨ ਹੋ ਤਾਂ ਇਹ ਬਿਹਤਰੀਨ ਮੌਕਾ ਹੈ। BSF ਨੇ ਗਰੁੱਪ ਬੀ ਅਤੇ ਸੀ ਲਈ ਕਈ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ, ਜੋ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ http://bsf.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।

BSF ਦੀ ਇਸ ਭਰਤੀ ਕੁੱਲ 141 ਅਹੁਦੇ ਭਰੇ ਜਾਣਗੇ। ਜੋ ਵੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ 16 ਜੂਨ ਤੱਕ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। BSF ਭਰਤੀ 2024 ਵਲੋਂ ਭਰੀਆਂ ਜਾਣ ਵਾਲੀਆਂ ਅਸਾਮੀਆਂ 'ਚ ਪੈਰਾ-ਮੈਡੀਕਲ ਸਟਾਫ, SMT ਵਰਕਸ਼ਾਪ, ਵੈਟਰਨਰੀ ਸਟਾਫ ਅਤੇ ਲਾਇਬ੍ਰੇਰੀਅਨ ਦੀਆਂ ਵੱਖ-ਵੱਖ ਗਰੁੱਪ ਏ, ਬੀ ਅਤੇ ਸੀ ਅਹੁਦੇ ਸ਼ਾਮਲ ਹਨ।

ਯੋਗਤਾ

ਜੋ ਉਮੀਦਵਾਰ BSF ਦੀ ਇਸ ਭਰਤੀ ਦੇ ਤਹਿਤ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿਚ ਦਿੱਤੀ ਗਈ ਸੰਬੰਧਿਤ ਯੋਗਤਾ ਹੋਣੀ ਚਾਹੀਦੀ ਹੈ। ਨਾਲ ਹੀ ਉਮੀਦਵਾਰਾਂ ਦੀ ਉਮਰ ਹੱਦ ਨੋਟੀਫਿਕੇਸ਼ਨ ਅਨੁਸਾਰ ਹੋਣੀ ਚਾਹੀਦੀ ਹੈ।

ਅਰਜ਼ੀ ਫੀਸ

ਕੋਈ ਵੀ ਉਮੀਦਵਾਰ ਜੋ BSF ਦੀ ਇਸ ਭਰਤੀ ਲਈ ਅਪਲਾਈ ਕਰ ਰਿਹਾ ਹੈ ਅਤੇ ਅਣਰਾਖਵੀਂ ਸ਼੍ਰੇਣੀ ਨਾਲ ਸਬੰਧਤ ਹੈ, ਤਾਂ ਉਸਨੂੰ ਅਰਜ਼ੀ ਫੀਸ ਵਜੋਂ 100 ਰੁਪਏ ਅਦਾ ਕਰਨੇ ਪੈਣਗੇ। ਜਦੋਂ ਕਿ ਗੈਰ ਰਾਖਵੇਂ ਵਰਗ ਨਾਲ ਸਬੰਧਤ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।

ਇੰਝ ਹੋਵੇਗੀ ਚੋਣ

ਲਿਖਤੀ ਪ੍ਰੀਖਿਆ
ਸਰੀਰਕ ਟੈਸਟ
ਹੁਨਰ ਟੈਸਟ (ਪੋਸਟ ਭਰਤੀ ਅਨੁਸਾਰ)
ਦਸਤਾਵੇਜ਼ਾਂ ਦੀ ਪੁਸ਼ਟੀ
ਮੈਡੀਕਲ ਟੈਸਟ
ਇੱਥੇ ਐਪਲੀਕੇਸ਼ਨ ਲਿੰਕ ਅਤੇ ਨੋਟੀਫਿਕੇਸ਼ਨ ਦੇਖੋ

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News