BSF 'ਚ 10ਵੀਂ ਪਾਸ ਲਈ ਨਿਕਲੀ ਭਰਤੀ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ

Saturday, Nov 30, 2024 - 09:38 AM (IST)

BSF 'ਚ 10ਵੀਂ ਪਾਸ ਲਈ ਨਿਕਲੀ ਭਰਤੀ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ

ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ਼) 'ਚ ਨੌਕਰੀ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਬੀ.ਐੱਸ.ਐੱਫ. ਨੇ ਸਪੋਰਟਸ ਕੋਟੇ ਦੇ ਅਧੀਨ ਜਨਰਲ ਡਿਊਟੀ ਕਾਂਸਟੇਬਲ (ਜੀਡੀ ਕਾਂਸਟੇਬਲ) ਦੀ ਭਰਤੀ ਕੱਢੀ ਹੈ। 

ਮਹੱਤਵਪੂਰਨ ਤਾਰੀਖ਼

ਅਪਲਾਈ ਕਰਨ ਦੀ ਪ੍ਰਕਿਰਿਆ 1 ਦਸੰਬਰ 2024 ਤੋਂ ਸ਼ੁਰੂ ਹੋ ਰਹੀ ਹੈ।
ਉਮੀਦਵਾਰ 30 ਦਸੰਬਰ 2024 ਤੱਕ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਕਾਂਸਟੇਬਲ ਜਨਰਲ ਡਿਊਟੀ (ਪੁਰਸ਼)- 127 ਅਹੁਦੇ 
ਕਾਂਸਟੇਬਲ ਜਨਰਲ ਡਿਊਟੀ (ਮਹਿਲਾ)- 148 ਅਹੁਦੇ
ਕੁੱਲ 275 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। 

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ। ਇਸ ਤੋਂ ਇਲਾਵਾ ਖਿਡਾਰੀ ਨੇ ਵੱਖ-ਵੱਖ ਪੱਧਰਾਂ ਦੇ ਮੁਕਾਬਲਿਆਂ 'ਚ ਹਿੱਸਾ ਲਿਆ ਹੋਵੇ। 

ਉਮਰ

ਉਮੀਦਵਾਰ ਦੀ ਉਮਰ 18 ਤੋਂ 23 ਸਾਲ ਤੈਅ ਕੀਤੀ ਗਈ ਹੈ। 

ਤਨਖਾਹ

ਉਮੀਦਵਾਰ ਨੂੰ ਲੇਵਲ-3 ਅਨੁਸਾਰ 21,700-69,100 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News