BSF ਜਵਾਨ ਨੇ ਸੀਨੀਅਰ ਦਾ ਗੋਲੀ ਮਾਰ ਕੇ ਕੀਤਾ ਕਤਲ

Sunday, Jun 15, 2025 - 05:44 PM (IST)

BSF ਜਵਾਨ ਨੇ ਸੀਨੀਅਰ ਦਾ ਗੋਲੀ ਮਾਰ ਕੇ ਕੀਤਾ ਕਤਲ

ਨਵੀਂ ਦਿੱਲੀ/ਕੋਲਕਾਤਾ- ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ 'ਚ ਸੀਮਾ ਸੁਰੱਖਿਆ ਬਲ (BSF) ਕੈਂਪ ਵਿਚ ਤਿੱਖੀ ਬਹਿਰ ਹੋ ਜਾਣ 'ਤੇ ਇਕ BSF ਜਵਾਨ ਨੇ ਆਪਣੇ ਸੀਨੀਅਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਲਗਭਗ 10:30 ਵਜੇ ਜ਼ਿਲ੍ਹੇ ਦੇ ਧੂਲੀਆਣ ਸਥਿਤ BSF ਕੈਂਪ ਵਿਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਕਾਂਸਟੇਬਲ ਸ਼ਿਵਮ ਕੁਮਾਰ ਮਿਸ਼ਰਾ ਨੇ ਤਿੱਖੀ ਬਹਿਸ ਤੋਂ ਬਾਅਦ ਆਪਣੇ ਸੀਨੀਅਰ, ਹੈੱਡ ਕਾਂਸਟੇਬਲ ਰਤਨ ਸਿੰਘ ਸ਼ੇਖਾਵਤ ਦਾ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਕਰਮੀ BSF ਯੂਨਿਟ ਵਿਚ ਤਾਇਨਾਤ ਸਨ, ਜੋ ਕਿ ਮੁਰਸ਼ੀਦਾਬਾਦ ਵਿਚ ਹਾਲ ਹੀ 'ਚ ਹੋਈਆਂ ਫਿਰਕੂ ਝੜਪਾਂ ਤੋਂ ਬਾਅਦ ਇਲਾਕੇ ਵਿਚ ਤਾਇਨਾਤ ਸੀ। ਅਧਿਕਾਰੀਆਂ ਨੇ ਕਿਹਾ ਕਿ BSF ਨੇ 'ਕੋਰਟ ਆਫ਼ ਇਨਕੁਆਰੀ' ਦਾ ਹੁਕਮ ਦਿੱਤਾ ਹੈ ਅਤੇ ਘਟਨਾ ਦੇ ਸਹੀ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ।

56 ਸਾਲਾ ਸ਼ੇਖਾਵਤ 1989 ਵਿਚ BSF ਵਿਚ ਸ਼ਾਮਲ ਹੋਏ ਸਨ ਅਤੇ ਫੋਰਸ ਦੀ 119 ਬਟਾਲੀਅਨ 'ਚ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਸ਼ੇਖਾਵਤ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਰਿਵਾਰ 'ਚ ਉਸ ਦੀ ਪਤਨੀ, ਇਕ ਧੀ ਅਤੇ ਇਕ ਪੁੱਤਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਵੀ ਉਸੇ ਬਟਾਲੀਅਨ ਦਾ ਹੈ।


author

Tanu

Content Editor

Related News