ਮੰਦਰ ਦੀ ਸੁਰੱਖਿਆ ''ਚ ਤਾਇਨਾਤ ਜਵਾਨ ਦੀ ਗੋਲ਼ੀਆਂ ਲੱਗਣ ਨਾਲ ਮੌਤ

Saturday, Aug 26, 2023 - 03:07 AM (IST)

ਮੰਦਰ ਦੀ ਸੁਰੱਖਿਆ ''ਚ ਤਾਇਨਾਤ ਜਵਾਨ ਦੀ ਗੋਲ਼ੀਆਂ ਲੱਗਣ ਨਾਲ ਮੌਤ

ਗਯਾ (ਵਾਰਤਾ): ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਬੋਧਗਯਾ ਵਿਚ ਵਿਸ਼ਵ ਵਿਰਾਸਤ ਮਹਾਬੋਧੀ ਮੰਦਰ ਦੀ ਸੁਰੱਖਿਆ 'ਚ ਤਾਇਨਾਤ ਇਕ ਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਗਯਾ ਦੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਬੋਧ ਗਯਾ ਮਹਾਬੋਧੀ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਥਿਆਗਾਰਾਜਨ ਐੱਸ.ਐੱਮ. ਨੇ ਕਿਹਾ ਕਿ BSAP ਦੇ ਕਮਾਂਡੈਂਟ ਨਾਲ ਗੱਲਬਾਤ ਹੋਈ ਹੈ। ਜਿਸ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਵਾਨ ਸਤੇਂਦਰ ਯਾਦਵ ਮਹਾਬੋਧੀ ਮੰਦਰ ਸਥਿਤ ਮੁਚਲਿੰਦ ਸਰੋਵਰ ਦੇ ਕੋਲ ਸੁਰੱਖਿਆ 'ਚ ਤਾਇਨਾਤ ਸਨ। ਅਚਾਨਕ ਉਹ ਲੜਖੜਾ ਕੇ ਡਿੱਗ ਗਏ ਅਤੇ ਉਨ੍ਹਾਂ ਦੇ ਕਾਰਬਾਈਨ ਹਥਿਆਰ ਤੋਂ ਗੋਲ਼ੀ ਚੱਲ ਗਈ।

ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਬੱਚੀ ਵੱਲੋਂ ਰੱਖੜੀ ਬੰਨ੍ਹਣ ਲਈ ਭਰਾ ਮੰਗਣ 'ਤੇ ਮਾਪਿਆਂ ਨੇ ਕੀਤਾ ਅਜਿਹਾ ਕਾਰਾ, ਹੁਣ ਜਾਣਾ ਪਿਆ ਜੇਲ੍ਹ

ਉਨ੍ਹਾਂ ਦੀ ਛਾਤੀ ਵਿਚ ਤਿੰਨ ਗੋਲ਼ੀਆਂ ਲੱਗੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਉਧਰ ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਮੰਦਰ ਕੰਪਲੈਕਸ ਵਿਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News