7 ਸਾਲਾ ਮਾਸੂਮ ਭਰਾ ਦਾ ਨਾਬਾਲਗ ਭੈਣ ਨੇ ਕੀਤਾ ਸੀ ਕਤਲ, ਪੁੱਛ-ਗਿੱਛ ਦੌਰਾਨ ਕੀਤਾ ਹੈਰਾਨੀਜਨਕ ਖ਼ੁਲਾਸਾ

Tuesday, Apr 13, 2021 - 03:22 PM (IST)

ਰਾਏਬਰੇਲੀ- ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਦੇ ਡਲਮਊ ਇਲਾਕੇ 'ਚ ਹੋਈ 7 ਸਾਲਾ ਬੱਚੇ ਦੀ ਹੱਤਿਆ ਦੇ ਮਾਮਲੇ 'ਚ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਪੁਲਸ ਨੇ ਮ੍ਰਿਤਕ ਦੀ ਨਾਬਾਲਗ ਭੈਣ ਨੂੰ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਡਲਮਊ ਦੇ ਕੰਧਰਪੁਰ ਪਿੰਡ ਦੇ ਭਗਵੰਤ ਨਗਰ ਇਲਾਕੇ 'ਚ ਸ਼ੱਕੀ ਹਾਲਤ 'ਚ 7 ਸਾਲਾ ਮਾਸੂਮ ਆਯੂਸ਼ ਦੀ ਲਾਸ਼ ਘਰ ਦੇ ਪਿੱਛੇ ਬਰਾਮਦ ਹੋਈ ਸੀ। ਬੱਚੇ ਦਾ ਗਲ਼ਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਮ੍ਰਿਤਕ ਦੇ ਮਾਤਾ-ਪਿਤਾ ਖੇਤੀ ਕਰਦੇ ਹਨ। 

ਇਹ ਵੀ ਪੜ੍ਹੋ : ਸਕਾ ਭਰਾ ਹੀ ਬਣਿਆ ਦਰਿੰਦਾ, ਭੈਣ ਨਾਲ ਰੇਪ ਕਰ ਕੀਤਾ ਇਹ ਕਾਰਾ

ਮ੍ਰਿਤਕ ਦੀ ਮਾਂ ਅਨੁਸਾਰ ਉਹ ਅਤੇ ਉਸ ਦੇ ਪਤੀ ਰਾਮਵਿਲਾਸ ਕਣਕ ਕੱਟਣ ਵੀਰਵਾਰ ਸ਼ਾਮ ਕਰੀਬ 4 ਵਜੇ ਖੇਤ ਜਾ ਰਹੇ ਸਨ, ਉਨ੍ਹਾਂ ਦੇ ਪਿੱਛੇ-ਪਿੱਛੇ ਉਨ੍ਹਾਂ ਦਾ ਮੁੰਡਾ ਆਯੂਸ਼ ਵੀ ਆ ਰਿਹਾ ਸੀ ਪਰ ਕੁਝ ਦੂਰ ਜਾਣ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਰਸਤੇ ਤੋਂ ਵਾਪਸ ਭੇਜ ਦਿੱਤਾ। ਸ਼ਾਮ ਨੂੰ ਘਰ ਆਉਣ 'ਤੇ ਜਦੋਂ ਆਯੂਸ਼ ਘਰ ਨਹੀਂ ਮਿਲਿਆ ਤਾਂ ਉਸ ਦੀ ਭਾਲ ਸ਼ੁਰੂ ਹੋਈ। ਰਾਤ ਕਰੀਬ 9 ਵਜੇ ਮ੍ਰਿਤਕ ਆਯੂਸ਼ ਦੀ ਲਾਸ਼ ਘਰ ਦੇ ਪਿੱਛੇ ਬਰਾਮਦ ਹੋਈ, ਜਿਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਬੱਚੇ ਦਾ ਗਲ਼ਾ ਘੁੱਟ ਕੇ ਹੱਤਿਆ ਕੀਤੀ ਗਈ ਹੈ। ਫੋਰੈਂਸਿਕ ਜਾਂਚ 'ਚ ਸ਼ੱਕ ਦੀ ਹੋਈ ਮ੍ਰਿਤਕ ਦੀ 14 ਸਾਲਾ ਭੈਣ ਦੇ ਉੱਪਰ ਘੁੰਮ ਗਈ। ਸਖ਼ਤੀ ਨਾਲ ਪੁੱਛ-ਗਿੱਛ 'ਚ ਉਸ ਨੇ ਕਬੂਲਿਆ ਕਿ ਉਸ ਨੇ ਮੋਬਾਇਲ ਖੋਂਹਦੇ ਸਮੇਂ ਅਣਜਾਣੇ 'ਚ ਭਰਾ ਦਾ ਗਲ਼ਾ ਘੁੱਟ ਕੇ ਮਾਰ ਦਿੱਤਾ ਅਤੇ ਬਾਅਦ 'ਚ ਡਰ ਕਾਰਨ ਲਾਸ਼ ਘਾਹ 'ਚ ਲੁਕਾ ਦਿੱਤੀ।

ਇਹ ਵੀ ਪੜ੍ਹੋ : 9 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਦੋਸ਼ੀ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ


DIsha

Content Editor

Related News