ਲਾੜੇ ਦੇ ਜੀਜੇ ਨੇ DJ 'ਤੇ ਲਵਾਇਆ ਗੀਤ, ਲਾੜੀ ਨੇ ਤੋੜ 'ਤਾ ਵਿਆਹ, ਬੱਸ ਫਿਰ ਭੱਖ ਗਿਆ ਮਾਹੌਲ
Wednesday, Nov 27, 2024 - 06:47 PM (IST)
ਲਖਨਊ : ਵਿਆਹ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਖ਼ਾਸ ਮੌਕੇ 'ਤੇ ਸਾਰੇ ਲੋਕ ਖ਼ੁਸ਼ੀ ਵਿਚ ਡਾਂਸ ਕਰਦੇ ਹਨ। ਵਿਆਹ ਸਮਾਗਮ ਵਿਚ ਨੱਚਦੇ ਸਮੇਂ ਬਹੁਤ ਸਾਰੇ ਲੋਕ ਆਪਣੀ ਪਸੰਦ ਦਾ ਗਾਣਾ ਲਗਾਉਂਦੇ ਹਨ, ਜਿਸ ਨਾਲ ਉਹਨਾਂ ਦੀ ਖ਼ੁਸ਼ੀ ਹੋਰ ਵੱਧ ਜਾਂਦੀ ਹੈ। ਗਾਣੇ ਬਦਲਣ ਨੂੰ ਲੈ ਕੇ ਕਦੋ ਕਿਸੇ ਦਾ ਝਗੜਾ ਹੋ ਜਾਵੇ ਅਤੇ ਵਿਆਹ ਦਾ ਮਾਹੌਲ ਕਦੋ ਭੰਦ ਹੋ ਜਾਵੇ, ਇਸ ਦਾ ਅੰਦਾਜ਼ਾ ਕੋਈ ਨਹੀਂ ਲੱਗਾ ਸਕਦਾ। ਅਜਿਹਾ ਹੀ ਕੁਝ ਉੱਤਰ ਪ੍ਰਦੇਸ਼ ਦੇ ਲਖਨਊ ਦੇ ਨਿਗੋਹਾਨ ਥਾਣਾ ਖੇਤਰ ਦੇ ਪਿੰਡ ਭੱਦੀ ਖੇੜਾ ਵਿਖੇ ਹੋਇਆ ਹੈ। ਉਕਤ ਸਥਾਨ 'ਤੇ ਗਾਣੇ ‘ਤੇ ਨੱਚਣ ਨੂੰ ਲੈ ਕੇ ਘਰਾਤੀਆਂ ਅਤੇ ਬਾਰਾਤੀਆਂ ਵਿਚਾਲੇ ਲੜਾਈ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਬਰਾਤ ਵਾਪਿਸ ਪਰਤ ਗਈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ
ਦੱਸ ਦੇਈਏ ਕਿ ਲਾੜੀ ਦਾ ਵਿਆਹ ਰਾਏਬਰੇਲੀ ਦੇ ਪਿੰਡ ਬਛਰਾਵਾਂ ਇਚੌਲੀ ਦੇ ਇਕ ਨੌਜਵਾਨ ਨਾਲ ਤੈਅ ਹੋਇਆ ਸੀ। ਸੋਮਵਾਰ ਸ਼ਾਮ ਨੂੰ ਲਾੜੇ ਨੇ ਬਰਾਤ ਲੈ ਕੇ ਆਉਣਾ ਸੀ, ਜਿਸ ਸਬੰਧੀ ਲਾੜੀ ਦੇ ਪਰਿਵਾਰ ਵਾਲਿਆਂ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਸਨ। ਪਿੰਡ ਦੇ ਬਾਹਰ ਡੀਜੇ ‘ਤੇ ਗਾਣਾ ਵਜਾਉਣ ਨੂੰ ਲੈ ਕੇ ਲਾੜੇ ਦੇ ਜੀਜਾ ਅਤੇ ਪਰਿਵਾਰਕ ਮੈਂਬਰਾਂ 'ਚ ਬਹਿਸ ਹੋ ਗਈ। ਇਹ ਵਿਵਾਦ ਉਸ ਸਮੇਂ ਜ਼ਿਆਦਾ ਵੱਧ ਗਿਆ, ਜਦੋਂ ਲਾੜੇ ਦੇ ਜੀਜਾ ਨੇ ਆਪਣਾ ਪਸੰਦੀਦਾ ਗੀਤ ਚਲਾਉਣ ਲਈ ਕਿਹਾ। ਲਾੜੀ ਵਾਲੇ ਪਾਸੇ ਦੇ ਲੋਕਾਂ ਨੇ ਗੀਤ ਦਾ ਵਿਰੋਧ ਕੀਤਾ। ਇਸ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਕੁਝ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਲਾੜੇ ਨੂੰ ਖਾਲੀ ਹੱਥ ਪਰਤਣਾ ਪਿਆ।
ਇਹ ਵੀ ਪੜ੍ਹੋ - ਬੈਂਡ-ਵਾਜੇ ਨਾਲ ਲਿਆਂਦੀ ਲਾੜੀ ਨੇ ਵਿਆਹ ਦੇ ਦੂਜੇ ਦਿਨ ਕਰ 'ਤਾ ਕਾਂਡ, ਪੁਲਸ ਤੇ ਪਰਿਵਾਰ ਦੇ ਉੱਡੇ ਹੋਸ਼
ਜਾਣਕਾਰੀ ਮੁਤਾਬਕ ਵਿਆਹ ਦਾ ਜਲੂਸ ਰਾਏਬਰੇਲੀ ਤੋਂ ਆਇਆ ਸੀ। ਸਥਿਤੀ ਇੰਨੀ ਖ਼ਰਾਬ ਹੋ ਗਈ ਕਿ ਦੋਵਾਂ ਪਾਸਿਆਂ ਤੋਂ ਲਾਠੀਆਂ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਲਾੜੀ ਦੀ ਭੈਣ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ। ਸੂਚਨਾ ਮਿਲਣ 'ਤੇ ਪੁਲਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਗਾਣੇ ਨੂੰ ਲੈ ਕੇ ਹੋਈ ਇਸ ਘਟਨਾ ਦੇ ਸਬੰਧ ਵਿਚ ਕੁੜੀ ਵਾਲਿਆਂ ਨੇ ਲਾੜੇ ਦੇ ਜੀਜਾ, ਉਸ ਦੇ ਭਰਾ ਅਤੇ ਦੋ ਕੁੜੀਆਂ ਖ਼ਿਲਾਫ਼ ਨਿਗੋਹਾਨ ਥਾਣੇ ਵਿੱਚ ਕੇਸ ਦਰਜ ਕਰਵਾ ਦਿੱਤਾ। ਲੋਕਾਂ ਨੇ ਦੱਸਿਆ ਕਿ ਲਾੜੀ ਦੇ ਮਾਤਾ-ਪਿਤਾ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਪਿੰਡ ਵਾਲਿਆਂ ਨੇ ਕਿਸੇ ਤਰ੍ਹਾਂ ਰਿਸ਼ਤਾ ਤੈਅ ਕਰਵਾਇਆ ਸੀ। ਕੁੱਟਮਾਰ ਦੀ ਘਟਨਾ ਤੋਂ ਬਾਅਦ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8