ਭਿਆਨਕ ਹਾਦਸੇ 'ਚ ਜੀਜੇ-ਸਾਲੇ ਸਮੇਤ 3 ਦੀ ਮੌਤ, ਘਰ 'ਚ ਪਸਰਿਆ ਮਾਤਮ
Sunday, Nov 24, 2024 - 03:42 PM (IST)
ਗੋਹਾਨਾ- ਹਰਿਆਣਾ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਬਾਈਕ 'ਤੇ ਸਵਾਰ ਹੋ ਕੇ ਜਾ ਰਹੇ ਤਿੰਨ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਗੋਹਾਨਾ ਭੇਜ ਦਿੱਤਾ। ਇਹ ਹਾਦਸਾ ਪਾਨੀਪਤ ਤੋਂ ਰੋਹਤਕ ਜਾਂਦੇ ਨੈਸ਼ਨਲ ਹਾਈਵੇਅ ਦੇ ਬਾਈਪਾਸ 'ਤੇ ਦੇਰ ਰਾਤ ਵਾਪਰਿਆ।
ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ
ਮ੍ਰਿਤਕਾਂ ਦੀ ਪਛਾਣ ਰਵਿੰਦਰ ਵਾਸੀ ਗੜ੍ਹੀ ਸਰਾਏ ਗੋਹਾਨਾ, ਮੋਹਿਤ ਵਾਸੀ ਗਨੌਰ ਅਤੇ ਸੰਨੀ ਵਾਸੀ ਬਿਹਾਰ ਵਜੋਂ ਹੋਈ ਹੈ। ਮੋਹਿਤ ਅਤੇ ਰਵਿੰਦਰ ਆਪਸ 'ਚ ਜੀਜਾ ਅਤੇ ਸਾਲੇ ਸਨ, ਜਦਕਿ ਸੰਨੀ ਗੋਹਾਨਾ 'ਚ ਮਜ਼ਦੂਰੀ ਕਰਨ ਆਇਆ ਸੀ ਅਤੇ ਹਾਲ ਹੀ 'ਚ ਗੜ੍ਹੀ ਸਰਾਏ 'ਚ ਰਹਿ ਰਿਹਾ ਸੀ। ਰਵਿੰਦਰ ਦੇ ਛੋਟੇ ਭਰਾ ਦਾ ਅੱਜ ਵਿਆਹ ਸੀ ਅਤੇ ਉਹ ਰਾਤ ਨੂੰ ਆਪਣੇ ਜੀਜਾ ਮੋਹਿਤ ਨਾਲ ਖਾਣਾ ਖਾਣ ਜਾ ਰਿਹਾ ਸੀ ਕਿ ਜਿਵੇਂ ਹੀ ਉਹ ਬਾਈਪਾਸ 'ਤੇ ਮੋੜ 'ਤੇ ਚੜ੍ਹੇ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਜਾਣੋ ਸ਼ਗਨ ਦੇ ਲਿਫ਼ਾਫੇ 'ਚ ਕਿਉਂ ਹੁੰਦਾ ਹੈ '1 ਰੁਪਏ' ਦਾ ਹੀ ਸਿੱਕਾ