ਭੈਣ ਦੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਭਰਾ ਦੇ ਗਲੇ 'ਚ ਫਸਿਆ ਰਸਗੁੱਲਾ, ਪਲਾਂ 'ਚ ਹੋ ਗਈ ਮੌਤ

Monday, Aug 19, 2024 - 06:39 PM (IST)

ਭੈਣ ਦੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਭਰਾ ਦੇ ਗਲੇ 'ਚ ਫਸਿਆ ਰਸਗੁੱਲਾ, ਪਲਾਂ 'ਚ ਹੋ ਗਈ ਮੌਤ

ਪੂਰਬੀ ਸਿੰਘਭੂਮ : ਝਾਰਖੰਡ ਦੇ ਪੂਰਬੀ ਸਿੰਘਭੂਮ ਤੋਂ ਰੱਖੜੀ ਦੇ ਤਿਉਹਾਰ ਵਾਲੇ ਦਿਨ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 17 ਸਾਲਾ ਨਾਬਾਲਗ ਲੜਕੇ ਦੀ ਰਸਗੁੱਲਾ ਗਲੇ ਵਿੱਚ ਫਸ ਜਾਣ ਕਾਰਨ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਰਿਵਾਰ 'ਚ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਉਕਤ ਮੁੰਡਾ ਮਾਪਿਆਂ ਦਾ ਇਕਲੌਤਾ ਪੁੱਤ ਸੀ। ਅਮਿਤ ਦੀ ਇਕ ਛੋਟੀ ਭੈਣ ਵੀ ਹੈ, ਜੋ ਉਸ ਨੂੰ ਰੱਖੜੀ ਬੰਨ੍ਹਣ ਵਾਲੀ ਸੀ।

ਇਹ ਵੀ ਪੜ੍ਹੋ ਜੂਏ ਦੇ ਆਦੀ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਉਹ ਹੋਇਆ ਜੋ ਸੋਚਿਆ ਨਹੀਂ ਸੀ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੂਰਬੀ ਸਿੰਘਭੂਮ ਦੇ ਗਲੁਡੀਹ ਦੇ ਪਿੰਡ ਪਟਮਾਹੁਲੀਆ ਵਿੱਚ ਵਾਪਰੀ ਹੈ। ਮ੍ਰਿਤਕ ਦੀ ਪਛਾਣ 17 ਸਾਲਾ ਅਮਿਤ ਸਿੰਘ ਵਜੋਂ ਹੋਈ ਹੈ। ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਰੱਖੜੀ ਵਾਲੇ ਦਿਨ ਉਸ ਦੇ ਰਿਸ਼ਤੇਦਾਰ ਘਰ ਮਠਿਆਈ ਲੈ ਕੇ ਆਏ ਸਨ। ਫਿਰ ਅਮਿਤ ਸਿੰਘ ਨੇ ਮੰਜੇ 'ਤੇ ਲੇਟ ਕੇ ਰਸਗੁੱਲਾ ਖਾਣਾ ਸ਼ੁਰੂ ਕਰ ਦਿੱਤਾ। ਖਾਣਾ ਖਾਂਦੇ ਸਮੇਂ ਰਸਗੁੱਲਾ ਉਸ ਦੇ ਗਲੇ ਵਿਚ ਫਸ ਗਿਆ ਅਤੇ ਉਹ ਹਉਕਾ ਭਰਨ ਲੱਗਾ। ਇਸ ਮੌਕੇ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ।

ਇਹ ਵੀ ਪੜ੍ਹੋ ਜੇਠ ਨਾਲ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾ ਰਹੀ ਨਵ-ਵਿਆਹੀ ਕੁੜੀ ਨਾਲ ਵਾਪਰੀ ਅਣਹੋਣੀ, ਹੋ ਗਿਆ ਕਤਲ

ਪਰਿਵਾਰਕ ਮੈਂਬਰਾਂ ਵੱਲੋਂ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਰਸਗੁੱਲਾ ਗੱਲੇ ਵਿਚੋਂ ਨਹੀਂ ਕੱਢਿਆ ਜਾ ਸਕਿਆ। ਇਸ ਤੋਂ ਬਾਅਦ ਉਸ ਨੇ ਉਲਟੀ ਕੀਤੀ ਅਤੇ ਫਿਰ ਉਸ ਦੇ ਪਰਿਵਾਰ ਵਾਲੇ ਉਸ ਨੂੰ ਡਾਕਟਰ ਕੋਲ ਲੈ ਗਏ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਰ 'ਚ ਇਕਲੌਤੇ ਚਿਰਾਗ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ।

ਇਹ ਵੀ ਪੜ੍ਹੋ ਸਕੂਲ ਅਧਿਆਪਕ ਦੀ ਸ਼ਰਮਨਾਕ ਘਟਨਾ : 5ਵੀਂ ਜਮਾਤ ਦੀ ਬੱਚੀ ਨੂੰ ਵਾਲਾਂ ਤੋਂ ਫੜ ਧੂਹ-ਧੂਹ ਕੁੱਟਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News