ਜ਼ਮੀਨ ਖਿੱਸਕਣ ਦੀ ਲਪੇਟ ’ਚ ਆਉਣ ਨਾਲ BRO ਦਾ ਜਵਾਨ ਸ਼ਹੀਦ
Sunday, Nov 07, 2021 - 12:04 PM (IST)
ਮਨਾਲੀ- ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) 94 ਆਰ.ਸੀ.ਸੀ. ਦਾ ਜਵਾਨ ਮਾਰਗ ਬਹਾਲੀ ਦੌਰਾਨ ਜ਼ਮੀਨ ਖਿੱਸਕਣ ਦੀ ਲਪੇਟ ’ਚ ਆ ਕੇ ਸ਼ਹੀਦ ਹੋ ਗਿਆ। ਇਹ ਘਟਨਾ 4 ਨਵੰਬਰ ਦੀ ਹੈ। ਬੀ.ਆਰ.ਓ. ਜਵਾਨ ਕਾਰਤਿਕ ਕੁਮਾਰ ਹਿਮਾਚਲ ਨੂੰ ਜੰਮੂ ਕਸ਼ਮੀਰ ਨਾਲ ਜੋੜਨ ਵਾਲੀ ਤਾਂਦੀ-ਸੰਸਾਰੀ ਮਾਰਗ ਦੀ ਬਹਾਲੀ ’ਚ ਜੁਟਿਆ ਹੋਇਆ ਸੀ। ਮਾਰਗ ਨੂੰ ਬੰਦ ਹੋਣ ਕਾਰਨ ਘਾਟੀ ਦੇ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਸੀ। ਬੀ.ਆਰ.ਓ. ਅਨੁਸਾਰ ਤਾਂ ਜ਼ਮੀਨ ਖਿੱਸਕਣ ਭਾਰੀ ਮਾਤਰਾ ’ਚ ਹੋਇਆ ਸੀ, ਜਿਸ ਕਾਰਨ ਮਾਰਗ ਬਹਾਲ ਕਰਨਾ ਜ਼ੋਖਮ ਤੋਂ ਘੱਟ ਨਹੀਂ ਸੀ ਪਰ ਦੋਹਾਂ ਪਾਸੇ ਫਸੇ ਵਾਹਨ ਚਾਲਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਡੋਜ਼ਲ ਆਪਰੇਟਰ ਬੀ.ਆਰ.ਓ. ਜਵਾਨ ਕਾਰਤਿਕ ਕੁਮਾਰ ਨੇ ਹਿੰਮਤ ਦਿਖਾਉਂਦੇ ਹੋਏ ਮਾਰਗ ਬਹਾਲੀ ਸ਼ੁਰੂ ਕੀਤੀ।
ਉਸ ਨੇ ਬਹਾਦਰੀ ਨਾਲ ਕੰਮ ਕਰ ਕੇ ਸੜਕ ਬਹਾਲ ਵੀ ਕਰ ਦਿੱਤੀ ਅਤੇ ਵਾਹਨ ਆਰ-ਪਾਰ ਵੀ ਕਰਵਾਏ ਪਰ ਫਿਰ ਤੋਂ ਭਾਰੀ ਮਾਤਰਾ ’ਚ ਜ਼ਮੀਨ ਖਿੱਸਕਣ ਹੋਇਆ ਅਤੇ ਬੀ.ਆਰ.ਓ. ਜਵਾਨ ਮਲਬੇ ਦੀ ਲਪੇਟ ’ਚ ਆ ਗਿਆ। ਮਲਬੇ ’ਚ ਦੱਬਣ ਨਾਲ ਜਵਾਨ ਦੀ ਮੌਤ ਹੋ ਗਈ। ਬੀ.ਆਰ.ਓ. ਕਮਾਂਡਰ ਕਰਨਲ ਉਮਾ ਸ਼ੰਕਰ ਨੇ ਦੱਸਿਆ ਕਿ ਆਰਮੀ ਨੰਬਰ 16122308 ਐੱਲ ਐੱਸ.ਪੀ.ਆਰ.ਓ.ਈ.ਐੱਮ.ਪੀ. ਕਾਰਤਿਕ ਕੁਮਾਰ 94 ਆਰ.ਸੀ.ਸੀ. ’ਚ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਕਾਰਤਿਕ ਕੁਮਾਰ ਨੇ ਸੜਕ ਬਹਾਲੀ ’ਚ ਬਹਾਦਰੀ ਨਾਲ ਕੰਮ ਕਰ ਕੇ ਸਾਹਸ ਦੀ ਪਛਾਣ ਦਿੱਤੀ ਹੈ। ਜਵਾਨ ਕਾਰਤਿਕ ਨੇ ਰਾਸ਼ਟਰ ਦੀ ਸੇਵਾ ਦੌਰਾਨ ਸ਼ਹਾਦਤ ਪਾਈ ਹੈ। ਫ਼ੌਜ ਸਨਮਾਨ ਨਾਲ ਜਵਾਨ ਦੀ ਮ੍ਰਿਤਕ ਦੇ ਨੂੰ ਜੱਦੀ ਪਿੰਡ ਪਹੁੰਚਾਇਆ ਜਾ ਰਿਹਾ ਹੈ।