ਅੱਧੀ ਰਾਤ ਨੂੰ ਟੁੱਟ ਗਿਆ 55 ਸਾਲ ਪੁਰਾਣਾ ਪੁਲ, ਉਪਰੋਂ ਲੰਘ ਰਿਹਾ ਟਰੱਕ ਵੀ ਨਦੀ 'ਚ ਡਿੱਗਿਆ
Saturday, Apr 12, 2025 - 10:37 AM (IST)

ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਸ਼ੁੱਕਰਵਾਰ ਰਾਤ ਵੱਡਾ ਹਾਦਸਾ ਹੋ ਗਿਆ। ਇੱਥੇ ਇਕ ਪੁਲ ਟੁੱਟ ਕੇ ਡਿੱਗਣ ਨਾਲ ਨੈਸ਼ਨਲ ਹਾਈਵੇਅ 'ਤੇ ਆਵਾਜਾਈ ਠੱਪ ਹੋ ਗਈ। ਘਟਨਾ ਦੌਰਾਨ ਪੁਲ ਦੇ ਉੱਪਰੋਂ ਲੰਘ ਰਿਹਾ ਇਕ ਟਰੱਕ ਵੀ ਨਦੀ 'ਚ ਡਿੱਗ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਟੈਂਕਰ ਡਰਾਈਵਰ ਨੂੰ ਨਦੀ 'ਚੋਂ ਕੱਢਿਆ ਅਤੇ ਹਸਪਤਾਲ ਭੇਜਿਆ। ਦੂਜੇ ਪਾਸੇ ਵੱਡੀ ਗਿਣਤੀ 'ਚ ਦੋਵੇਂ ਪਾਸੇ ਗੱਡੀਆਂ ਫਸ ਗਈਆਂ ਹਨ। ਜਾਣਕਾਰੀ ਅਨੁਸਾਰ ਕੁੱਲੂ ਦੀ ਤੀਰਥਨ ਅਤੇ ਜੀਭੀ ਘਾਟੀ ਲਈ ਵੀ ਨੈਸ਼ਨਲ ਹਾਈਵੇਅ 305 'ਤੇ ਆਵਾਜਾਈ ਹੁੰਦੀ ਹੈ। ਇਸ ਤੋਂ ਇਲਾਵਾ ਕੁੱਲੂ ਨੂੰ ਆਨੀ ਅਤੇ ਰਾਮਪੁਰ ਹੁੰਦੇ ਸ਼ਿਮਲਾ ਨੂੰ ਵੀ ਜੋੜਦਾ ਹੈ। ਹਾਲਾਂਕਿ ਇੱਥੇ ਮੰਗਲੌਰ ਕੋਲ ਹਾਈਵੇਅ 'ਤੇ ਰਾਤ ਨੂੰ ਜਦੋਂ ਇਕ ਟੈਂਕਰ ਪੁਲ ਤੋਂ ਲੰਘ ਰਿਹਾ ਸੀ ਤਾਂ ਇਹ ਪੁਲ ਟੁੱਟ ਗਿਆ। ਇਸ ਕਾਰਨ ਟੈਂਕਰ ਨਦੀ 'ਚ ਡਿੱਗ ਗਿਆ। ਹੁਣ ਤੱਕ ਟੈਂਕਰ ਡਰਾਈਵਰ ਦੀ ਪਛਾਣ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ
ਹਿਮਾਚਲ ਦੇ ਪੀਡਬਲਿਊਡੀ (ਲੋਕ ਨਿਰਮਾਣ) ਮੰਤਰੀ ਵਿਕਰਮਾਦਿਤਿਆ ਸਿੰਘ ਨੇ ਦੱਸਿਆ ਕਿ ਸੈਂਜ-ਓਟ-ਲੁਹਰੀ ਨੈਸ਼ਨਲ ਹਾਈਵੇਅ 305 ਕੋਲ ਪੁਲ ਨੁਕਸਾਨਿਆ ਹੋਇਆ ਹੈ, ਜੋ 1970 ਦੇ ਦਹਾਕੇ 'ਚ ਬਣਿਆ ਸੀ ਯਾਨੀ ਇਹ ਪੁਲ 55 ਸਾਲ ਪੁਰਾਣਾ ਹੈ। ਵਿਕਰਮਾਦਿਤਿਆ ਸਿੰਘ ਨੇ ਅਧਿਕਾਰੀਆਂ ਨਾਲ ਸ਼ਨੀਵਾਰ ਸਵੇਰੇ ਚਰਚਾ ਕੀਤੀ ਹੈ। ਕੁੱਲੂ ਤੋਂ ਆਵਾਜਾਈ ਨੂੰ ਤੁਰੰਤ ਸਹੀ ਕਰਨ ਲਈ ਬੈਲੀ ਬਰਿੱਜ ਦਾ ਨਿਰਮਾਣ ਕੀਤਾ ਜਾਵੇਗਾ। ਉਹ ਖ਼ੁਦ ਇਸ ਦਾ ਨਿਰੀਖਣ ਕਰਨ ਕੁੱਲੂ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8