ਵਿਆਹ ਕਰਾਉਣ ਲਈ ਹਰਿਆਣਾ ਤੋਂ ਬਿਆਹ ਪੁੱਜੇ ਲਾੜੇ ਨੂੰ ਫੜ ਕੇ ਥਾਣੇ ਲੈ ਕੇ ਲੋਕ, ਪੁਲਸ ਵੀ ਰਹਿ ਗਈ ਦੰਗ
Friday, Feb 14, 2025 - 06:27 PM (IST)
![ਵਿਆਹ ਕਰਾਉਣ ਲਈ ਹਰਿਆਣਾ ਤੋਂ ਬਿਆਹ ਪੁੱਜੇ ਲਾੜੇ ਨੂੰ ਫੜ ਕੇ ਥਾਣੇ ਲੈ ਕੇ ਲੋਕ, ਪੁਲਸ ਵੀ ਰਹਿ ਗਈ ਦੰਗ](https://static.jagbani.com/multimedia/2025_2image_18_23_530395048policestation.jpg)
ਨੈਸ਼ਨਲ ਡੈਸਕ- ਦਿੱਲੀ ਅਤੇ ਹਰਿਆਣਾ 'ਚ ਵਿਆਹ ਲਈ ਕੁੜੀ ਨਾ ਮਿਲਣ 'ਤੇ ਲਾੜਾ ਬਣਨ ਲਈ ਬਿਹਾਰ ਪਹੁੰਚੇ ਅੱਧਖੜ ਉਮਰ ਦੇ ਆਦਮੀ ਨੂੰ ਲੋਕਾਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ। ਹਾਲਾਂਕਿ, ਪੁਲਸ ਨੇ ਲਾੜੇ ਅਤੇ ਕੁੜੀ ਦੇ ਮਾਪਿਆਂ ਦੀ ਸਹਿਮਤੀ ਨਾਲ ਵਿਆਹ ਹੋਣ ਦੀ ਗੱਲ ਕਹਿੰਦੇ ਹੋਏ ਲਾੜੇ ਅਤੇ ਉਸਦੇ ਜੀਜੇ ਨੂੰ ਪੀ.ਆਰ. ਬਾਂਡ 'ਤੇ ਛੱਡ ਦਿੱਤਾ।
ਦਰਅਸਲ, ਹਰਿਆਣਾ ਦੇ ਮਹਿੰਦਰਗੜ੍ਹ ਦੇ ਦੋ ਲੋਕ ਬਿਹਾਰ ਦੇ ਅੱਰੀਆ ਜ਼ਿਲ੍ਹੇ ਦੇ ਸਿਕਾਟੀ ਬਲਾਕ ਦੇ ਪੱਰੀਆ ਪਿੰਡ ਵਿੱਚ ਵਿਆਹ ਕਰਨ ਲਈ ਆਏ ਸਨ। ਲਗਭਗ 10 ਦਿਨਾਂ ਤੋਂ ਉਹ ਪਰੜੀਆ ਦੇ ਪਿੰਡ ਵਾਸੀਆਂ ਨਾਲ ਵਿਆਹ ਲਈ ਕੁੜੀ ਦੀ ਭਾਲ ਕਰ ਰਹੇ ਸਨ। ਕਾਫ਼ੀ ਭਾਲ ਤੋਂ ਬਾਅਦ ਲੜਕੀ ਦੇ ਪਿਤਾ ਨਾਲ ਸਿਕਾਟੀ ਥਾਣਾ ਖੇਤਰ ਦੇ ਮੁਰਾਰੀਪੁਰ ਵਿੱਚ ਵਿਆਹ ਬਾਰੇ ਗੱਲਬਾਤ ਹੋਈ।
ਸਿੰਧੂਰ ਦਾਨ ਦੀ ਵਾਰੀ ਆਈ ਤਾਂ...
ਵਿਆਹ ਦੇ ਖਰਚੇ ਲਈ ਕੁੜੀ ਦੇ ਪਿਤਾ ਨੂੰ 15 ਹਜ਼ਾਰ ਰੁਪਏ ਦੇਣ 'ਤੇ ਸਹਿਮਤੀ ਬਣੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ। ਹਲਦੀ-ਮਹਿੰਦੀ ਵੀ ਲੱਗ ਗਈ, ਸਾਰੀਆਂ ਰਸਮਾਂ ਕੁੜੀ ਦੇ ਘਰ ਹੀ ਕੀਤੀਆਂ ਗਈਆਂ। ਸਿੰਧੂਰ ਦਾਨ ਦੀ ਵਾਰੀ ਆਉਣ 'ਤੇ ਕੁੜੀ ਦੀ ਮਾਂ ਨੇ ਸੁੰਦਰਨਾਥ ਧਾਮ 'ਚ ਸਿੰਧੂਰ ਦਾਨ ਕਰਨ ਦੀ ਗੱਲ ਕਹੀ ਤਾਂ ਸਾਰੇ ਤਿਆਰ ਹੋ ਗਏ।
ਇਸ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਕੁੜੀ ਅਤੇ ਪਰਿਵਾਰ ਵਾਲੇ ਅੱਧਕੜ ਲਾੜੇ ਰਾਜੀਵ ਗੁਪਤਾ, ਉਸਦੇ ਜੀਜੇ ਸੁਨੀਲ ਅਗਰਵਾਲ ਅਤੇਕੁਝ ਸਥਾਨਕ ਲੋਕਾਂ ਦੇ ਨਾਲ ਵਿਆਹ ਕਰਾਉਣ ਕੁਰਸਾਕਾਂਟਾ ਬਲਾਕ ਦੇ ਸੁੰਦਰਨਾਥ ਧਾਮ ਮੰਦਰ ਪਹੁੰਚੇ। ਮੰਦਰ ਕਮੇਟੀ ਨੇ ਦੋਵਾਂ ਪੱਖਾਂ ਕੋਲੋਂ ਪਛਾਣ ਪੱਤਰ ਮੰਗਿਆ।
ਮੰਦਰ ਕਮੇਟੀ ਨੇ ਲਾੜੇ ਅਤੇ ਉਸਦੇ ਜੀਜੇ ਨੂੰ ਕਰ ਦਿੱਤਾ ਪੁਲਸ ਹਵਾਲੇ
ਪਛਾਣ ਪੱਤਰ ਦਿੱਤਾ ਵੀ ਗਿਆ ਪਰ ਜਦੋਂ ਦੋ ਗਵਾਹਾਂ ਪੇਸ਼ ਕਰਨ ਦੀ ਗੱਲ ਕਹੀ ਗਈ ਤਾਂ ਸਥਾਨਕ ਲੋਕ ਸੁੰਦਰਨਾਥ ਧਾਮ ਮੰਦਰ ਤੋਂ ਚਲੇ ਗਏ। ਇਸ ਤੋਂ ਬਾਅਦ ਹੌਲੀ-ਹੌਲੀ ਲਾੜੇ ਦੇ ਨਾਲ ਆਏ ਲੋਕ ਵੀ ਘਰ ਚਲੇ ਗਏ। ਸ਼ੱਕ ਦੇ ਆਧਾਰ 'ਤੇ ਮੰਦਰ ਕਮੇਟੀ ਨੇ ਲਾੜੇ ਅਤੇ ਉਸਦੇ ਜੀਜੇ ਨੂੰ ਪੁਲਸ ਹਵਾਲੇ ਕਰ ਦਿੱਤਾ।
ਲਾੜੇ ਅਤੇ ਉਸਦੇ ਜੀਜੇ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ। ਪੁੱਛਗਿੱਛ ਤੋਂ ਪਤਾ ਲੱਗਾ ਕਿ ਕੁੜੀ ਦੇ ਮਾਪੇ ਆਪਣੇ ਮਰਜ਼ੀ ਨਾਲ ਵਿਆਹ ਕਰ ਰਹੇ ਸਨ। ਇਸ ਵਿਚ ਦੋਵਾਂ ਪੱਖਾਂ ਦੀ ਸਹਿਮਤੀ ਸ਼ਾਮਲ ਸੀ। ਕਈ ਪੱਖਾਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ। ਆਖਿਰਕਾਰ ਪੀ.ਆਰ. ਬਾਂਡ ਬਣਾ ਕੇ ਦੋਵਾਂ ਨੂੰ ਛੱਡ ਦਿੱਤਾ ਗਿਆ।