ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਚਾੜ੍ਹਿਆ ਚੰਨ, ਖੁਸ਼ੀਆਂ ਮਨਾਉਂਦੇ ਪਰਿਵਾਰ ਦੇ ਉੱਡੇ ਹੋਸ਼ ਜਦੋਂ...

Wednesday, Feb 01, 2023 - 06:17 PM (IST)

ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਚਾੜ੍ਹਿਆ ਚੰਨ, ਖੁਸ਼ੀਆਂ ਮਨਾਉਂਦੇ ਪਰਿਵਾਰ ਦੇ ਉੱਡੇ ਹੋਸ਼ ਜਦੋਂ...

ਰੇਵਾੜੀ (ਮਹਿੰਦਰ)- ਅਜੋਕੇ ਸਮੇਂ ਵਿਚ ਵਿਆਹ ਇਕ ਸੌਦਾ ਬਣ ਕੇ ਰਿਹਾ ਗਿਆ ਹੈ। ਅਕਸਰ ਨਵੀਆਂ ਵਿਆਹੀਆਂ ਜੋੜੀਆਂ ਵਲੋਂ ਇਕ-ਦੂਜੇ ਨੂੰ ਧੋਖਾ ਦਿੱਤਾ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਹਰਿਆਣਾ ਦੇ ਰੇਵਾੜੀ 'ਚ ਸਾਹਮਣੇ ਆਇਆ ਹੈ, ਜਿੱਥੇ ਵਿਆਹ ਦੇ ਮਹਿਜ 4 ਦਿਨ ਬਾਅਦ ਪੇਪਰ ਦੇਣ ਘਰ 'ਚੋਂ ਗਈ ਲਾੜੀ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਈ। ਪਤੀ ਖ਼ੁਦ ਉਸ ਨੂੰ ਕਾਲਜ ਛੱਡ ਕੇ ਆਇਆ ਸੀ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਈ। ਘਰ ਦੀ ਤਲਾਸ਼ੀ ਲੈਣ 'ਤੇ ਪਤਾ ਲੱਗਾ ਕਿ ਲਾੜੀ ਹੀਰੇ ਦਾ  ਹਾਰ ਅਤੇ 17 ਤੋਲਾ ਸੋਨਾ ਵੀ ਆਪਣੇ ਨਾਲ ਲੈ ਗਈ। ਪਤੀ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਛੋਟੀ ਉਮਰ 'ਚ ਵੱਡੀ ਪ੍ਰਾਪਤੀ, 6 ਸਾਲਾ ਸਿਏਨਾ ਦੇ ਹੌਂਸਲੇ ਨੂੰ ਹਰ ਕੋਈ ਕਰ ਰਿਹੈ ਸਲਾਮ

ਪੇਪਰ ਦੀ ਗੱਲ ਆਖ ਕੇ ਘਰੋਂ ਬਾਹਰ ਗਈ ਸੀ ਦਿਵਿਯਾ

ਅਜੇ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ 26 ਜਨਵਰੀ ਨੂੰ ਉਸ ਦਾ ਵਿਆਹ ਧਾਰੂਹੇੜਾ ਦੀ ਰਹਿਣ ਵਾਲੀ ਦਿਵਿਯਾ ਨਾਂ ਦੀ ਕੁੜੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ 3 ਦਿਨ ਤੱਕ ਦਿਵਿਯਾ ਸਹੁਰੇ ਘਰ ਵਿਚ ਹੀ ਸੀ। ਅਜੇ ਮੁਤਾਬਕ 30 ਜਨਵਰੀ ਨੂੰ ਦੁਪਹਿਰ ਕਰੀਬ ਸਾਢੇ 12 ਵਜੇ ਉਹ ਆਪਣੀ ਪਤਨੀ ਦਿਵਿਯਾ ਨੂੰ ਸੈਕਟਰ-18 ਸਥਿਤ ਮਹਿਲਾ ਕਾਲਜ 'ਚ ਖ਼ੁਦ ਛੱਡ ਕੇ ਆਇਆ ਸੀ। ਦਿਵਿਯਾ ਨੇ ਦੱਸਿਆ ਸੀ ਕਿ ਉਸ ਦਾ ਕਾਲਜ 'ਚ ਪੇਪਰ ਹੈ। ਜਦੋਂ ਸ਼ਾਮ ਤੱਕ ਵੀ ਦਿਵਿਯਾ ਨਹੀਂ ਪਰਤੀ ਤਾਂ ਉਹ ਉਸ ਨੂੰ ਲੱਭਦੇ ਹੋਏ ਕਾਲਜ ਪਹੁੰਚਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਉਸ ਦਾ ਫੋਨ ਵੀ ਬੰਦ ਆ ਰਿਹਾ ਸੀ।

ਇਹ ਵੀ ਪੜ੍ਹੋ- ਪਤੀ ਦਾ ਖ਼ੌਫ਼ਨਾਕ ਕਾਰਾ, ਪਹਿਲਾਂ ਵੱਖ ਰਹਿ ਰਹੀ ਪਤਨੀ ਨੂੰ ਮਾਰੀ ਗੋਲ਼ੀ ਤੇ ਫਿਰ...

ਹੀਰੇ ਦਾ ਹਾਰ ਅਤੇ 17 ਤੋਲਾ ਸੋਨਾ ਗਾਇਬ ਸੀ

ਅਜੇ ਕੁਮਾਰ ਨੇ ਦੱਸਿਆ ਕਿ ਜਦੋਂ ਰਾਤ ਤੱਕ ਦਿਵਿਯਾ ਦਾ ਕੁਝ ਪਤਾ ਨਹੀਂ ਲੱਗਾ ਤਾਂ ਪਰਿਵਾਰ ਦੇ ਲੋਕਾਂ ਨੂੰ ਸ਼ੱਕ ਹੋਇਆ। ਘਰ ਦੀ ਤਲਾਸ਼ੀ ਲੈਣ 'ਤੇ ਪਤਾ ਲੱਗਾ ਕਿ ਹੀਰੇ ਦਾ ਹਾਰ ਅਤੇ 17 ਤੋਲਾ ਸੋਨਾ ਗਾਇਬ ਸੀ। ਅਜੇ ਨੇ ਦੋਸ਼ ਲਾਇਆ ਕਿ ਪਤਨੀ ਆਪਣੇ ਨਾਲ ਘਰ ਦੀ ਅਲਮਾਰੀ ਵਿਚ ਰੱਖਿਆ ਸੋਨਾ ਲੈ ਕੇ ਫਰਾਰ ਹੋ ਗਈ। ਅਜੇ ਦੀ ਸ਼ਿਕਾਇਤ 'ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਫੇਸਬੁੱਕ ਦਾ ਪਿਆਰ ਚੜ੍ਹਿਆ ਪਰਵਾਨ, 10 ਸਾਲ ਦੀ ਉਡੀਕ ਮਗਰੋਂ ਸਵੀਡਨ ਦੀ ਕੁੜੀ ਬਣੀ UP ਦੀ ਨੂੰਹ


author

Tanu

Content Editor

Related News