ਵਿਆਹ ਦੇ 20 ਦਿਨ ਬਾਅਦ ਲਾੜੀ ਨੂੰ ਲੈਣ ਸਹੁਰੇ ਗਿਆ ਲਾੜਾ, ਪਰ ਰਾਹ ''ਚ ਹੀ...

Thursday, Jun 26, 2025 - 04:52 PM (IST)

ਵਿਆਹ ਦੇ 20 ਦਿਨ ਬਾਅਦ ਲਾੜੀ ਨੂੰ ਲੈਣ ਸਹੁਰੇ ਗਿਆ ਲਾੜਾ, ਪਰ ਰਾਹ ''ਚ ਹੀ...

ਨੈਸ਼ਨਲ ਡੈਸਕ- ਛੱਤੀਸਗੜ੍ਹ ਵਿਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨੀ ਜ਼ਾਹਰ ਕੀਤੇ ਬਿਨਾਂ ਨਹੀਂ ਰਹੇਗਾ। ਦਰਅਸਲ ਵਿਆਹ ਦੇ ਸਿਰਫ 20 ਦਿਨ ਬਾਅਦ ਹੀ ਖੁਸ਼ੀ-ਖੁਸ਼ੀ ਲਾੜਾ ਆਪਣੀ ਲਾੜੀ ਨੂੰ ਲੈਣ ਉਸ ਦੇ ਪੇਕੇ ਗਿਆ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਰਾਹ ਵਿਚ ਲਾੜੀ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਇੰਨਾ ਹੀ ਨਹੀਂ ਲਾੜੀ ਦੇ ਪ੍ਰੇਮੀ ਨੇ ਵਿਚ ਰਸਤੇ ਹੀ ਲਾੜੇ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਲਾੜਾ ਪੁਲਸ ਸਟੇਸ਼ਨ ਪਹੁੰਚਿਆ। ਇਹ ਖ਼ਬਰ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਚਰਚਾ ਦਾ ਵਿਸ਼ਾ ਬਣ ਗਈ ਹੈ।

ਧੂਮਧਾਮ ਨਾਲ ਹੋਇਆ ਸੀ ਵਿਆਹ

ਘਟਨਾ ਬਿਲਾਸਪੁਰ ਦੀ ਹੈ ਜਿੱਥੇ ਇਕ ਲਾੜਾ-ਲਾੜੀ ਦਾ ਬਹੁਤ ਹੀ ਧੂਮਧਾਮ ਨਾਲ ਵਿਆਹ ਹੋਇਆ ਸੀ। ਲਾੜਾ ਆਪਣੀ ਲਾੜੀ ਨੂੰ ਵਿਦਾ ਕਰਵਾ ਕੇ ਖੁਸ਼ੀ-ਖੁਸ਼ੀ ਘਰ ਲੈ ਗਿਆ ਅਤੇ ਲਾੜੀ ਵੀ ਕੁਝ ਦਿਨ ਆਪਣੇ ਸਹੁਰੇ ਘਰ ਰਹੀ ਅਤੇ ਸਾਰੀਆਂ ਰਸਮਾਂ ਨਿਭਾਈਆਂ। ਇਸ ਤੋਂ ਬਾਅਦ ਲਾੜੀ ਕੁਝ ਦਿਨਾਂ ਲਈ ਆਪਣੇ ਪੇਕੇ ਘਰ ਗਈ। ਇੱਥੇ ਹੀ ਉਹ ਆਪਣੇ ਪ੍ਰੇਮੀ ਨੂੰ ਮਿਲਣ ਲੱਗੀ।

ਲਾੜੇ ਨੂੰ ਰਸਤੇ 'ਚ ਰੋਕਿਆ ਗਿਆ ਅਤੇ ਕੀਤਾ ਹਮਲਾ

ਵਿਆਹ ਤੋਂ 20 ਦਿਨ ਬਾਅਦ ਜਦੋਂ ਲਾੜਾ ਆਪਣੀ ਲਾੜੀ ਨੂੰ ਉਸ ਦੇ ਮਾਪਿਆਂ ਦੇ ਘਰੋਂ ਵਾਪਸ ਲੈਣ ਗਿਆ, ਤਾਂ ਲਾੜੀ ਵੀ ਉਸ ਦੇ ਨਾਲ ਚਲੀ ਗਈ ਪਰ ਇਸ ਦੌਰਾਨ ਲਾੜੀ ਦਾ ਪ੍ਰੇਮੀ ਆਪਣੇ ਦੋ ਦੋਸਤਾਂ ਨਾਲ ਰਸਤੇ ਵਿਚ ਆ ਗਿਆ। ਉਸ ਨੇ ਲਾੜੇ-ਲਾੜੀ ਨੂੰ ਰੋਕਿਆ ਅਤੇ ਲਾੜੇ 'ਤੇ ਹਮਲਾ ਕਰ ਦਿੱਤਾ। ਲਾੜੇ ਨੇ ਦੱਸਿਆ ਕਿ ਇਸ ਪੂਰੀ ਘਟਨਾ ਦੌਰਾਨ ਉਸ ਦੀ ਪਤਨੀ ਖੁਦ ਬਾਈਕ ਤੋਂ ਹੇਠਾਂ ਉਤਰ ਕੇ ਆਪਣੇ ਪ੍ਰੇਮੀ ਦੇ ਪਿੱਛੇ ਬੈਠ ਗਈ ਅਤੇ ਉੱਥੋਂ ਚਲੀ ਗਈ। ਲਾੜੇ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਇਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ, ਜਿਸ ਨਾਲ ਉਸ ਦਾ ਦਿਲ ਟੁੱਟ ਗਿਆ।

ਲਾੜੇ ਨੇ ਦਰਜ ਕਰਵਾਈ ਸ਼ਿਕਾਇਤ

ਇਸ ਘਟਨਾ ਤੋਂ ਬਾਅਦ ਲਾੜੇ ਦਾ ਦਿਲ ਟੁੱਟ ਗਿਆ ਅਤੇ ਉਸ ਨੇ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਅਨੋਖੀ ਘਟਨਾ ਹੁਣ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਲੋਕ ਰਿਸ਼ਤਿਆਂ ਦੇ ਇਸ ਅਜੀਬ ਉਲਝਣ ਬਾਰੇ ਵੱਖ-ਵੱਖ ਤਰੀਕਿਆਂ ਨਾਲ ਗੱਲ ਕਰ ਰਹੇ ਹਨ। ਇਹ ਘਟਨਾ ਦਰਸਾਉਂਦੀ ਹੈ ਕਿ ਸਮਾਜ ਵਿਚ ਰਿਸ਼ਤਿਆਂ ਦੀਆਂ ਪਰਿਭਾਸ਼ਾਵਾਂ ਕਿੰਨੀਆਂ ਗੁੰਝਲਦਾਰ ਹੋ ਸਕਦੀਆਂ ਹਨ। ਇਸ ਪੂਰੇ ਮਾਮਲੇ ਦੀ ਸੱਚਾਈ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
 


author

Tanu

Content Editor

Related News