''Please, ਮੇਰੇ ਨਾਲ ਵਿਆਹ ਕਰ ਲਓ'', ਮੁੰਡੇ ਨੇ ਕੀਤੀ ਨਾਂਹ ਤਾਂ ਕੁੜੀ ਨੇ ਕਰ ''ਤਾ ਕਾਂਡ

Monday, Jul 29, 2024 - 12:12 AM (IST)

''Please, ਮੇਰੇ ਨਾਲ ਵਿਆਹ ਕਰ ਲਓ'', ਮੁੰਡੇ ਨੇ ਕੀਤੀ ਨਾਂਹ ਤਾਂ ਕੁੜੀ ਨੇ ਕਰ ''ਤਾ ਕਾਂਡ

ਨੈਸ਼ਨਲ ਡੈਸਕ : ਅਕਸਰ ਤੁਸੀਂ ਨੌਜਵਾਨਾਂ ਵੱਲੋਂ ਕੁੜੀਆਂ ਦੇ ਚਿਹਰੇ ਜਾਂ ਸਰੀਰ 'ਤੇ ਤੇਜ਼ਾਬ ਸੁੱਟਣ ਦੇ ਬਾਰੇ ਵਿਚ ਸੁਣਿਆ ਹੋਵੇਗਾ। ਪਰ ਮੁਹੱਬਤ ਦੀ ਨਗਰੀ ਆਗਰਾ ਵਿਚ ਮੁਹੱਬਤ ਨੂੰ ਲੈ ਕੇ ਇਹ ਪ੍ਰੇਮਿਕਾ ਨੇ ਆਪਣੇ ਪ੍ਰੇਮੀ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਨਾਲ ਲੜਕਾ ਬੁਰੀ ਤਰ੍ਹਾਂ ਝੁਲਸ ਗਿਆ। ਪਰ 24 ਘੰਟਿਆਂ ਅੰਦਰ ਹੀ ਪੁਲਸ ਨੇ ਮੁਲਜ਼ਮ ਲੜਕੀ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਪੁਲਸ ਨੇ ਮਹਿਲਾ ਤੋਂ ਪੁੱਛਗਿੱਛ ਕੀਤੀ ਤਾਂ ਲੜਕੀ ਨੇ ਜੋ ਕਿਹਾ ਉਹ ਸੁਣ ਕੇ ਪੁਲਸ ਵੀ ਦੰਗ ਰਹਿ ਗਈ।

ਦਰਅਸਲ ਪੂਰਾ ਮਾਮਲਾ ਆਗਰਾ ਦੇ ਥਾਣਾ ਹਰਿਪਰਵਤ ਖੇਤਰ ਦੇ ਸ਼ਾਸਤਰੀ ਨਗਰ ਦਾ ਹੈ। ਸ਼ਾਸਤਰੀ ਨਗਰ ਦੇ ਇਕ ਨੌਜਵਾਨ ਦੀ ਦੋਨਾ ਪੱਤਰ ਦੀ ਦੁਕਾਨ ਹੈ। 9 ਮਹੀਨੇ ਪਹਿਲਾਂ ਇਕ ਲੜਕੀ ਉਸ ਦੀ ਦੁਕਾਨ 'ਤੇ ਸਾਮਾਨ ਖਰੀਦਣ ਆਈ ਸੀ, ਇਸ ਤੋਂ ਬਾਅਦ ਦੋਵਾਂ ਵਿਚਾਲੇ ਦੋਸਤੀ ਹੋ ਗਈ। ਦੋਸਤੀ ਪਿਆਰ ਵਿਚ ਬਦਲ ਗਈ। ਲੜਕੀ ਹੁਣ ਪ੍ਰੇਮੀ ਨੌਜਵਾਨ ਦੇ ਨਾਲ ਵਿਆਹ ਦੀ ਜ਼ਿੱਦ 'ਤੇ ਅੜ੍ਹ ਗਈ। ਪਰ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਤੈਅ ਕਰ ਦਿੱਤਾ। ਜਿਸ ਤੋਂ ਬਾਅਦ ਨੌਜਵਾਨ ਨੇ ਲੜਕੀ ਤੋਂ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਨਾਲ ਹੀ ਉਸ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ।

ਗੁੱਸੇ ਵਿਚ ਆਈ ਕੁੜੀ ਨੇ ਸੁੱਟਿਆ ਤੇਜ਼ਾਬ
ਸ਼ਨੀਵਾਰ ਨੂੰ ਲੜਕੀ ਨੌਜਵਾਨ ਦੀ ਦੁਕਾਨ 'ਤੇ ਪਹੁੰਚੀ ਤੇ ਉਸ ਦੇ ਹੱਥ ਵਿਚ ਤੇਜ਼ਾਬ ਦਾ ਡੱਬਾ ਸੀ। ਉਸ ਨੇ ਫਿਰ ਨੌਜਵਾਨ ਨੂੰ ਵਿਆਹ ਕਰਨ ਲਈ ਪਰਪੋਜ਼ ਕੀਤਾ ਪਰ ਨੌਜਵਾਨ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਨੌਜਵਾਨ ਦੇ ਸਰੀਰ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਮਾਮਲੇ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਸੀ। ਹੁਣ ਪੁਲਿਸ ਨੇ ਮੁਲਜ਼ਮ ਲੜਕੀ ਨੂੰ ਸਿਰਫ 24 ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ। ਮੁਲਜ਼ਮ ਲੜਕੀ ਦੇ ਖਿਲਾਫ ਪੁਲਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਤੇਜ਼ਾਬ ਦਾ ਖਾਲੀ ਡੱਬਾ ਵੀ ਪੁਲਸ ਨੇ ਬਰਾਮਦ ਕਰ ਲਿਆ।


author

Baljit Singh

Content Editor

Related News