ਖੁੱਲ੍ਹੇ ਨਾਲੇ ''ਚ ਡਿੱਗ ਕੇ 14 ਸਾਲ ਦੇ ਮੁੰਡੇ ਦੀ ਮੌ.ਤ, ਪਰਿਵਾਰ ''ਚ ਪਿਆ ਚੀਕ-ਚਿਹਾੜਾ
Saturday, Nov 09, 2024 - 06:22 PM (IST)
ਨਵੀਂ ਦਿੱਲੀ- 14 ਸਾਲ ਦੇ ਮੁੰਡੇ ਦੀ ਖੁੱਲ੍ਹੇ ਨਾਲੇ 'ਚ ਡੁੱਬਣ ਕਾਰਨ ਮੌਤ ਹੋ ਗਈ। ਸਥਾਨਕ ਲੋਕਾਂ ਨੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤ ਪਰ ਨਾਕਾਮ ਰਹੇ। ਘਟਨਾ ਦੀ ਸੂਚਨਾ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਸ ਤੋਂ ਬਾਅਦ ਟੀਮ ਮੌਕੇ 'ਤੇ ਪਹੁੰਚੀ ਅਤੇ ਰੈਸਕਿਊ ਸ਼ੁਰੂ ਕੀਤਾ। ਘੰਟਿਆਂ ਦੀ ਮੁਸ਼ੱਕਤ ਮਗਰੋਂ ਬੱਚੇ ਦੀ ਲਾਸ਼ ਨਾਲੇ ਵਿਚੋਂ ਕੱਢੀ ਗਈ। ਇਸ ਘਟਨਾ ਮਗਰੋਂ ਮੁੰਡੇ ਦੇ ਪਰਿਵਾਰ 'ਚ ਚੀਕ-ਚਿਹਾੜਾ ਮਚ ਗਿਆ।
ਇਹ ਵੀ ਪੜ੍ਹੋ- ਬੱਚਿਆਂ ਦੀਆਂ ਲੱਗੀਆਂ ਮੌਜਾਂ; ਇਸ ਦਿਨ ਸਾਰੇ ਸਕੂਲਾਂ ਦੀ ਰਹੇਗੀ ਛੁੱਟੀ
ਜਾਣਕਾਰੀ ਮੁਤਾਬਕ ਇਹ ਘਟਨਾ ਆਊਟਰ ਦਿੱਲੀ ਦੇ ਨਾਗਲੋਈ ਰਾਜਿੰਦਰ ਪਾਰਕ ਐਕਸਟੈਂਸ਼ਨ ਇਲਾਕੇ ਦੀ ਹੈ। ਇੱਥੇ 14 ਸਾਲ ਦਾ ਵਿਕਾਸ ਨਾਂ ਦਾ ਮੁੰਡਾ ਐਕਸਟੈਂਸ਼ਨ ਦੇ ਡੀ. ਬਲਾਕ ਇਲਾਕੇ ਵਿਚ ਪਰਿਵਾਰ ਨਾਲ ਰਹਿੰਦਾ ਸੀ। ਉਹ ਸ਼ੁੱਕਰਵਾਰ ਦੀ ਦੁਪਹਿਰ ਨੂੰ ਇਲਾਕੇ ਦੇ ਖੁੱਲ੍ਹੇ ਨਾਲੇ ਦੇ ਕਿਨਾਰੇ ਤੋਂ ਜਾ ਰਿਹਾ ਸੀ, ਤਾਂ ਅਚਾਨਕ ਉਹ ਨਾਲੇ 'ਚ ਡਿੱਗ ਗਿਆ। ਸਥਾਨਕ ਲੋਕਾਂ ਨੇ ਵੇਖਿਆ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਕ ਔਰਤ ਨੇ ਲੱਕੜ ਦੇ ਸਹਾਰੇ ਬੱਚੇ ਨੂੰ ਨਾਲੇ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ। ਜਿਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ- ਅਨੋਖਾ ਮਾਮਲਾ; ਲੱਕੀ ਕਾਰ ਦੀ 'ਸਮਾਧੀ' ਲਈ ਕਿਸਾਨ ਨੇ ਖਰਚੇ 4 ਲੱਖ ਰੁਪਏ
ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰੈਸਕਿਊ ਸ਼ੁਰੂ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਨਾਲਾ ਦਿੱਲੀ ਸਰਕਾਰ ਦੇ ਵਿਭਾਗ ਦੇ ਅੰਡਰ ਆਉਂਦਾ ਹੈ। ਇਸ ਨਾਲੇ ਦੀ ਕਦੇ ਸਫਾਈ ਨਹੀਂ ਹੁੰਦੀ। ਇਸ ਖੁੱਲ੍ਹੇ ਨਾਲੇ ਵਿਚ ਕੂੜੇ ਦਾ ਢੇਰ ਹੈ, ਜਿਸ ਕਾਰਨ ਇਸ ਨਾਲੇ ਵਿਚ ਡਿੱਗਣ ਵਾਲੇ ਪਸ਼ੂ ਵੀ ਬਾਹਰ ਨਹੀਂ ਆ ਪਾਉਂਦੇ।
ਇਹ ਵੀ ਪੜ੍ਹੋ- ਬੰਦੇ ਨਹੀਂ ਲੈ ਸਕਣਗੇ ਔਰਤਾਂ ਦਾ ਨਾਪ, ਮਹਿਲਾ ਕਮਿਸ਼ਨ ਨੇ ਜਾਰੀ ਕੀਤੇ ਸਖ਼ਤ ਹੁਕਮ