ਆਹ ਕੀ ਕਰ'ਤਾ ਮੁੰਡਿਆ ! ਸੂਟਕੇਸ 'ਚ ਪਾ ਕੇ ਪ੍ਰੇਮਿਕਾ ਨੂੰ ਲੈ ਗਿਆ ਹੋਸਟਲ, ਫ਼ਿਰ...
Saturday, Apr 12, 2025 - 05:19 PM (IST)

ਚੰਡੀਗੜ੍ਹ- ਸੂਟਕੇਸ 'ਚ ਲਾਸ਼ ਹੈ.... ਅਜਿਹੇ ਕਈ ਮਾਮਲੇ ਤਾਂ ਤੁਸੀਂ ਸੁਣੇ ਅਤੇ ਪੜ੍ਹੋ ਹੋਣਗੇ ਪਰ ਹਰਿਆਣਾ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ ਇਕ ਵਿਦਿਆਰਥੀ ਸੂਟਕੇਸ ਵਿਚ ਕੁੜੀ ਨੂੰ ਲੁਕਾ ਕੇ ਮੁੰਡਿਆਂ ਦੇ ਹੋਸਟਲ ਵਿਚ ਲੈ ਕੇ ਜਾ ਰਿਹਾ ਸੀ ਪਰ ਸੁਰੱਖਿਆ ਕਰਮੀਆਂ ਨੇ ਉਸ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ। ਸੁਰੱਖਿਆ ਗਾਰਡਾਂ ਨੇ ਸੂਟਕੇਸ ਦੀ ਜਾਂਚ ਕਰ ਕੇ ਅੰਦਰ ਲੁੱਕੀ ਕੁੜੀ ਨੂੰ ਫੜ ਲਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਕੁੜੀ ਵਿਦਿਆਰਥੀ ਦੀ ਪ੍ਰੇਮਿਕਾ ਹੈ। ਇਕ ਸਾਥੀ ਵਿਦਿਆਰਥੀ ਵਲੋਂ ਬਣਾਈ ਗਈ ਇਸ ਫੁਟੇਜ ਨੇ ਸੋਸ਼ਲ ਮੀਡੀਆ 'ਤੇ ਵਿਆਪਕ ਚਰਚਾ ਛੇੜ ਦਿੱਤੀ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਹਰਿਆਣਾ ਦੇ ਸੋਨੀਪਤ ਸਿਥਤ ਓ. ਪੀ. ਜਿੰਦਲ ਯੂਨੀਵਰਸਿਟੀ ਦਾ ਹੈ।
ਇਹ ਵੀ ਪੜ੍ਹੋ- 'ਬੇਗਾਨੀ ਜਨਾਨੀ' ਦੇ ਇਸ਼ਕ 'ਚ ਅੰਨ੍ਹਾ ਹੋਇਆ ਸ਼ਰਾਬੀ ਪਤੀ, ਖੇਤਾਂ 'ਚ ਲਿਜਾ ਕੇ ਪਤਨੀ...
ਅਜੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਯੂਨੀਵਰਸਿਟੀ ਅਧਿਕਾਰੀਆਂ ਨੂੰ ਇਸ ਬਾਰੇ ਕਿਵੇਂ ਜਾਣਕਾਰੀ ਮਿਲੀ। ਕੁਝ ਰਿਪੋਰਟਾਂ ਮੁਤਾਬਕ ਜਦੋਂ ਸੂਟਕੇਸ ਪੌੜੀਆਂ ਨਾਲ ਟਕਰਾ ਗਿਆ ਤਾਂ ਕੁੜੀ ਨੇ ਚੀਕ ਮਾਰੀ, ਜਿਸ ਨਾਲ ਹੋਸਟਲ ਸਟਾਫ ਨੂੰ ਸੁਚੇਤ ਕੀਤਾ ਗਿਆ। ਕੁੜੀ ਦੀ ਪਛਾਣ ਅਜੇ ਵੀ ਅਣਜਾਣ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਓ.ਪੀ. ਜਿੰਦਲ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਜਾਂ ਕਿਸੇ ਹੋਰ ਸੰਸਥਾ ਦੀ। ਹੁਣ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਵੀਡੀਓ ਨੇ ਕੈਂਪਸ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ- ਰਿਹਾਇਸ਼ੀ ਇਮਾਰਤ ਦੀ 7ਵੀਂ ਮੰਜ਼ਿਲ 'ਤੇ ਲੱਗੀ ਅੱਗ; ਖਿੜਕੀਆਂ 'ਚ ਲਟਕੇ ਲੋਕ, ਫਿਰ...