ਸਟਾਲਿਨ ਦੇ ਸਰਕਾਰੀ ਨਿਵਾਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੁਲਜ਼ਮ ਗ੍ਰਿਫਤਾਰ
Sunday, Oct 12, 2025 - 10:08 PM (IST)

ਚੇਨਈ, (ਭਾਸ਼ਾ)- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੇ ਸਰਕਾਰੀ ਨਿਵਾਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ 36 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਇਸ ਸਬੰਧੀ ਫਰਜ਼ੀ ਕਾਲ ਕੀਤੀ ਸੀ।
ਪੁਲਸ ਅਨੁਸਾਰ ਮੁਲਜ਼ਮ ਜਿਸ ਦੀ ਪਛਾਣ ਅਯੱਪਨ ਵਜੋਂ ਹੋਈ ਹੈ, ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲਿਆਂ ’ਚ ਸ਼ਾਮਲ ਰਿਹਾ ਹੈ। ਉਸ ਨੇ ਸ਼ਨੀਵਾਰ ਪੁਲਸ ਕੰਟਰੋਲ ਰੂਮ ਨੂੰ ਫੋਨ ਕੀਤਾ ਤੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵਿਖੇ ਬੰਬ ਰੱਖ ਦਿੱਤਾ ਗਿਆ ਹੈ।
ਸੂਚਨਾ ਮਿਲਣ ’ਤੇ ਬੰਬ ਸਕੁਐਡ, ਡਾਗ ਸਕੁਐਡ ਤੇ ਪੁਲਸ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ। ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।