ਲੰਡਨ ਤੋਂ ਦਿੱਲੀ ਆ ਰਹੀ Vistara ਦੀ ਫਲਾਈਟ ''ਚ ਬੰਬ ਦੀ ਧਮਕੀ, ਯਾਤਰੀਆਂ ਦੇ ਸੁੱਕੇ ਸਾਹ
Thursday, Oct 10, 2024 - 12:20 AM (IST)
ਨਵੀਂ ਦਿੱਲੀ : ਲੰਡਨ ਤੋਂ ਦਿੱਲੀ ਆ ਰਹੇ ਵਿਸਤਾਰਾ ਦੇ ਇਕ ਜਹਾਜ਼ ਵਿਚ ਬੁੱਧਵਾਰ ਨੂੰ ਬੰਬ ਹੋਣ ਦੀ ਧਮਕੀ ਮਿਲੀ, ਜਿਹੜੀ ਕਿ ਬਾਅਦ ਵਿਚ ਅਫ਼ਵਾਹ ਨਿਕਲੀ। ਹਾਲਾਂਕਿ, ਜਹਾਜ਼ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ ਦੇ ਟਾਇਲਟ 'ਚ ਇਕ ਸੰਦੇਸ਼ ਵਾਲਾ ਕਾਗਜ਼ ਮਿਲਿਆ ਹੈ, ਜਿਸ ਤੋਂ ਬਾਅਦ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਦਿੱਲੀ ਪੁਲਸ ਨੇ ਕਿਹਾ ਕਿ ਮਿਆਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਅਤੇ ਜਹਾਜ਼ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ।
ਬਿਆਨ ਮੁਤਾਬਕ, “ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪੁਲਸ ਨੇ ਕਿਹਾ, ''ਸਾਨੂੰ ਦੱਸਿਆ ਗਿਆ ਕਿ ਜਹਾਜ਼ ਦੇ ਟਾਇਲਟ 'ਚ ਇਕ ਨੋਟ ਮਿਲਿਆ ਹੈ, ਜਿਸ 'ਤੇ ਲਿਖਿਆ ਸੀ ਕਿ ਜਹਾਜ਼ ਨੂੰ ਬੰਬ ਨਾਲ ਉਡਾ ਦਿੱਤਾ ਜਾਵੇ। ਪੁਲਸ ਨੇ ਕਿਹਾ ਕਿ ਸਾਰੇ ਯਾਤਰੀ ਬਿਨਾਂ ਕਿਸੇ ਸਮੱਸਿਆ ਦੇ ਜਹਾਜ਼ ਤੋਂ ਉਤਰ ਗਏ।
ਇਹ ਵੀ ਪੜ੍ਹੋ : 'ਤੁਹਾਡੇ ਸਿਮ ਕਾਰਡ ਤੋਂ ਹੋ ਰਹੀ ਹੈ ਮਨੀ ਲਾਂਡਰਿੰਗ' ਇਕ ਕਾਲ ਅਤੇ ਅਪਰਣਾ ਨੇ ਗੁਆ ਦਿੱਤੇ 7 ਲੱਖ ਰੁਪਏ
ਸੂਤਰਾਂ ਮੁਤਾਬਕ ਜਹਾਜ਼ 'ਚ ਕਰੀਬ 290 ਯਾਤਰੀ ਸਵਾਰ ਸਨ। ਦਿੱਲੀ ਸਥਿਤ ਏਅਰਪੋਰਟ ਆਪ੍ਰੇਸ਼ਨ ਕੰਟਰੋਲ ਸੈਂਟਰ (ਏ.ਓ.ਸੀ.ਸੀ.) ਨੂੰ ਸਵੇਰੇ 9.45 ਵਜੇ ਬੰਬ ਦੀ ਧਮਕੀ ਬਾਰੇ ਸੂਚਿਤ ਕੀਤਾ ਗਿਆ ਅਤੇ ਬਾਅਦ ਵਿਚ ਜਹਾਜ਼ ਨੂੰ 12.45 ਵਜੇ ਸੁਰੱਖਿਅਤ ਰੂਪ ਨਾਲ ਹਵਾਈ ਅੱਡੇ 'ਤੇ ਉਤਾਰਿਆ ਗਿਆ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਲੰਡਨ ਤੋਂ ਦਿੱਲੀ ਆ ਰਹੀ ਫਲਾਈਟ ਨੰਬਰ ਯੂਕੇ 018 ਦੇ ਚਾਲਕ ਦਲ ਨੂੰ ਜਹਾਜ਼ 'ਚ ਬੰਬ ਦੀ ਧਮਕੀ ਵਾਲਾ ਨੋਟ ਮਿਲਿਆ।
ਬੁਲਾਰੇ ਅਨੁਸਾਰ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਨ ਤੋਂ ਬਾਅਦ ਜਹਾਜ਼ ਨੂੰ ਲਾਜ਼ਮੀ ਜਾਂਚ ਲਈ 'ਆਈਸੋਲੇਸ਼ਨ ਬੇ' 'ਤੇ ਲਿਜਾਇਆ ਗਿਆ। ਬੁਲਾਰੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, "ਅਸੀਂ ਜ਼ਰੂਰੀ ਸੁਰੱਖਿਆ ਜਾਂਚਾਂ ਨੂੰ ਪੂਰਾ ਕਰਨ ਵਿਚ ਸਬੰਧਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕੀਤਾ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8