ਕੋਲਕਾਤਾ ’ਚ ਭਾਰਤੀ ਅਜਾਇਬਘਰ ’ਚ ਬੰਬ ਦੀ ਧਮਕੀ
Tuesday, Apr 01, 2025 - 07:54 PM (IST)

ਕੋਲਕਾਤਾ, (ਭਾਸ਼ਾ)- ਕੋਲਕਾਤਾ ਸਥਿਤ ਭਾਰਤੀ ਅਜਾਇਬਘਰ ’ਚ ਬੰਬ ਦੀ ਧਮਕੀ ਨਾਲ ਮੰਗਲਵਾਰ ਨੂੰ ਦਹਿਸ਼ਤ ਫੈਲ ਗਈ, ਜਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਅਜਾਇਬਘਰ ਦੀ ਸੁਰੱਖਿਆ ਸੰਭਾਲ ਰਹੀ ਕੇਂਦਰੀ ਉਦਯੋਗਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਨੇ ਨਿਊ ਮਾਰਕਟ ਪੁਲਸ ਥਾਣੇ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਡੂੰਘਾਈ ਨਾਲ ਤਲਾਸ਼ੀ ਸ਼ੁਰੂ ਕੀਤੀ ਗਈ।
ਪੁਲਸ ਵੱਲੋਂ ਮਨਜ਼ੂਰੀ ਮਿਲਣ ਤੱਕ ਅਜਾਇਬਘਰ ਨੂੰ ਵਿਜ਼ਿਟਰਾਂ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਅਜਾਇਬਘਰ ਦੇ ਅਧਿਕਾਰੀਆਂ ਨੂੰ ਇਕ ਈ-ਮੇਲ ਮਿਲੀ ਸੀ, ਜਿਸ ’ਚ ਦਾਅਵਾ ਕੀਤਾ ਗਿਆ ਕਿ ਮੰਗਲਵਾਰ ਨੂੰ ਅਜਾਇਬਘਰ ’ਚ ਬੰਬ ਰੱਖੇ ਜਾਣਗੇ।