ਫਰੀਦਾਬਾਦ: ਮਿੰਨੀ ਸਕੱਤਰੇਤ ''ਚ ਦੂਜੀ ਵਾਰ ਮਿਲੀ ਬੰਬ ਹੋਣ ਦੀ ਧਮਕੀ, ਮੱਚੀ ਹਫ਼ੜਾ-ਦਫ਼ੜੀ
Tuesday, May 20, 2025 - 06:10 PM (IST)

ਫਰੀਦਾਬਾਦ : ਫਰੀਦਾਬਾਦ ਮਿੰਨੀ ਸਕੱਤਰੇਤ ਵਿਚ ਮੰਗਲਵਾਰ ਨੂੰ ਦੂਜੀ ਵਾਰ ਬੰਬ ਹੋਣ ਦੀ ਝੂਠੀ ਧਮਕੀ ਮਿਲੀ, ਜਿਸ ਨਾਲ ਹਫ਼ੜਾ-ਦਫ਼ੜੀ ਮੱਚ ਗਈ। ਇਸ ਮਾਮਲੇ ਦੀ ਜਾਂਚ ਕਰਨ 'ਤੇ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਇਸ ਸਬੰਧ ਵਿਚ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੈਕਟਰ 12 ਵਿਚ ਸਥਿਤ ਮਿੰਨੀ ਸਕੱਤਰੇਤ ਵਿਚ ਬੰਬ ਹੋਣ ਸਬੰਧੀ ਅਜਿਹਾ ਹੀ ਇਕ ਈ-ਮੇਲ 3 ਅਪ੍ਰੈਲ ਨੂੰ ਆਇਆ ਸੀ। ਦੂਜੀ ਧਮਕੀ ਮੰਗਲਵਾਰ ਸਵੇਰੇ ਕਰੀਬ 6.30 ਵਜੇ ਡਿਪਟੀ ਕਮਿਸ਼ਨਰ ਆਫ਼ ਪੁਲਸ ਵਿਕਰਮ ਸਿੰਘ ਦੇ ਅਧਿਕਾਰਤ ਈ-ਮੇਲ ਆਈ 'ਤੇ ਭੇਜੀ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਪਹੁੰਚਾਓ ਹਸਪਤਾਲ, ਮਿਲਣਗੇ 25 ਹਜ਼ਾਰ ਰੁਪਏ
ਇਸ ਨਾਲ ਸੁਰੱਖਿਆਂ ਏਜੰਸੀਆਂ ਤੁਰੰਤ ਹਰਕਤ ਵਿਚ ਆ ਗਈਆਂ । ਇਸ ਸਬੰਧ ਵਿਚ ਡੀਸੀਪੀ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਮਾਰਤ ਨੂੰ ਖ਼ਾਲੀ ਕਰਵਾ ਕੇ ਸੀਲ ਕਰ ਦਿੱਤਾ। ਬੰਬ ਨਿਰੋਧਕ ਦਸਤਾ, ਸਨਿਫਰ ਡੌਗ ਸਕੁਐਡ, ਸਾਇਬਰ ਸੁਰੱਖਿਆ ਕਰਮਚਾਰੀਆਂ ਨੂੰ ਵਿਆਪਕ ਤਲਾਸ਼ੀ ਲਈ ਤਾਇਨਾਤ ਕੀਤਾ ਗਿਆ ਹੈ। ਉਹਨਾਂ ਨੇ ਪੁਸ਼ਟੀ ਕੀਤੀ ਕਿ ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਕਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਡੀਸੀਪੀ ਨੇ ਕਿਹਾ ਕਿ ਈ-ਮੇਲ ਰਾਹੀਂ ਮਿਲੀ ਬੰਬ ਦੀ ਜਾਣਕਾਰੀ ਝੂਠੀ ਸਾਬਤ ਹੋਈ ਹੈ। ਫਿਲਹਾਲ ਮਿੰਨੀ ਸਕੱਤਰੇਤ ਵਿਚ ਸਾਰੇ ਕੰਮ ਆਮ ਦਿਨਾਂ ਵਾਂਗ ਚੱਲ ਰਹੇ ਹਨ। ਪ੍ਰਸ਼ਾਸਨ ਨੇ ਆਮ ਲੋਕਾਂ ਦੀ ਸੁਰੱਖਿਆਂ ਦਾ ਵੀ ਪੂਰਾ ਧਿਆਨ ਰੱਖਿਆ ਹੈ। ਅਜਿਹੀ ਕਾਰਵਾਈ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ : ਹੁਣ 3 ਮਹੀਨਿਆਂ ਦਾ ਇਕੱਠਾ ਮਿਲੇਗਾ ਮੁਫ਼ਤ ਰਾਸ਼ਨ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।