ਮਣੀਪੁਰ ’ਚ ਧਮਾਕਾ, ITBP ਦੇ ਦੋ ਸੁਰੱਖਿਆ ਕਰਮੀ ਜ਼ਖਮੀ

Monday, Feb 21, 2022 - 01:57 PM (IST)

ਮਣੀਪੁਰ ’ਚ ਧਮਾਕਾ, ITBP ਦੇ ਦੋ ਸੁਰੱਖਿਆ ਕਰਮੀ ਜ਼ਖਮੀ

ਇੰਫਾਲ (ਵਾਰਤਾ)— ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੇ ਦੋ ਸੁਰੱਖਿਆ ਕਰਮੀ ਕਕਚਿੰਗ ਜ਼ਿਲ੍ਹੇ ਦੇ ਵਾਂਗੋ ਟੇਰਾ ਵਿਚ ਐਤਵਾਰ ਰਾਤ ਆਈ. ਈ. ਡੀ. ਧਮਾਕੇ ਵਿਚ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਆਈ. ਟੀ. ਬੀ. ਪੀ. ਸੁਰੱਖਿਆ ਕਰਮੀ ਇਲਾਕੇ ਵਿਚ ਮੁਆਇਨਾ ਕਰਨ ਰਹੇ ਸਨ ਤਾਂ ਧਮਾਕਾ ਹੋ ਗਿਆ। ਜ਼ਖਮੀ ਗੌਰਵ ਰਾਏ ਅਤੇ ਗਿਰੀਜਾ ਸ਼ੰਕਰ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਸ ਅਧਿਕਾਰੀ ਉੱਥੇ ਪਹੁੰਚੇ ਅਤੇ ਇਲਾਕੇ ਦੀ ਘੇਰਾਬੰਦੀ ਕੀਤੀ। ਮਣੀਪੁਰ ਦੇ ਹੱਤਾ ਕਾਂਗਜੀਬੰਗ ’ਚ ਸੋਮਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਮੰਗਲਵਾਰ ਨੂੰ ਲੁਵਾਂਗਪੋਕਪਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਮੱਦੇਨਜ਼ਰ ਇਲਾਕੇ ਵਿਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਮਣੀਪੁਰ ਵਿਧਾਨ ਸਭਾ ਚੋਣਾਂ ਲਈ 28 ਫਰਵਰੀ ਅਤੇ 5 ਮਾਰਚ ਮਾਰਚ ਨੂੰ ਵੋਟਾਂ ਪੈਣਗੀਆਂ।


author

Tanu

Content Editor

Related News