ਮਾਤਾ ਵੈਸ਼ਨੋ ਦੇਵੀ ਇਲਾਕੇ ''ਚ ਹੋਇਆ ਬਲੈਕਆਊਟ
Thursday, May 08, 2025 - 09:37 PM (IST)

ਜੰਮੂ- ਭਾਰਤ ਅਤੇ ਪਾਕਿ ਵਿਚਾਲੇ ਤਣਾਅ ਸਿਖਰ 'ਤੇ ਹੈ। ਜਾਣਕਾਰੀ ਅਨੁਸਾਰ ਜੰਮੂ ਹਵਾਈ ਪੱਟੀ 'ਤੇ ਰਾਕੇਟ ਦਾਗਿਆ ਗਿਆ ਹੈ, ਭਾਰਤ ਅਤੇ ਪਾਕਿਸਤਾਨ ਹੁਣ ਜੰਗ ਦੇ ਕੰਢੇ 'ਤੇ ਖੜ੍ਹੇ ਹਨ। ਸਾਂਬਾ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਭਾਰੀ ਗੋਲਾਬਾਰੀ ਹੋ ਰਹੀ ਹੈ। ਜਿਸ ਦੇ ਚੱਲਦਿਆ ਮਾਤਾ ਵੈਸ਼ਨੋ ਦੇਵੀ ਮੰਦਰ ਨੇੜੇ ਬਲੈਕਆਊਟ ਹੋ ਗਿਆ ਹੈ। ਇਸ ਦੇ ਮੱਦੇਨਜ਼ਰ, ਜੰਮੂ ਦੇ ਆਰਐਸ ਪੁਰਾ ਇਲਾਕੇ ਵਿੱਚ ਬਲੈਕਆਊਟ ਹੋ ਗਿਆ ਹੈ, ਇੱਥੇ ਸਾਇਰਨ ਵੱਜ ਰਹੇ ਹਨ। ਜੰਮੂ ਸ਼ਹਿਰ ਵਿੱਚ ਮੋਬਾਈਲ ਨੈੱਟਵਰਕ ਕੰਮ ਨਹੀਂ ਕਰ ਰਹੇ ਹਨ। ਸਤਵਾਰੀ ਕੈਂਪ 'ਤੇ ਹਮਲੇ ਦੀ ਖ਼ਬਰ ਹੈ। ਦੂਜੇ ਪਾਸੇ, ਕੁਪਵਾੜਾ ਵਿੱਚ ਵੀ ਭਾਰੀ ਗੋਲਾਬਾਰੀ ਹੋਈ ਹੈ।
ਤੁਹਾਨੂੰ ਦੱਸ ਦੇਈਏ ਕਿ 7-8 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲਾਂ ਰਾਹੀਂ ਲੁਧਿਆਣਾ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਭਾਰਤ ਦੇ 15 ਸ਼ਹਿਰਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਭਾਰਤ ਨੇ ਇਸ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਸੀ। ਕਈ ਫੌਜੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ।ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਗੰਭੀਰ ਹੋ ਗਈ ਹੈ।
ਹਾਲਾਂਕਿ, ਭਾਰਤ ਦੇ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਪਾਕਿਸਤਾਨੀ ਮਿਜ਼ਾਈਲਾਂ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ ਹੈ ਅਤੇ 8 ਮਿਜ਼ਾਈਲਾਂ ਨੂੰ ਡੇਗ ਦਿੱਤਾ ਹੈ, ਜੋ ਕਿ ਭਾਰਤ ਦੀ ਫੌਜੀ ਤਾਕਤ ਦਾ ਪ੍ਰਦਰਸ਼ਨ ਹੈ।