ਕੋਰੋਨਾ ਕਾਲ ''ਚ ਇਕ ਹੋਰ ਆਫ਼ਤ, ਹਰਿਆਣਾ ''ਚ ਬਲੈਕ ਫੰਗਸ ''ਨੋਟੀਫ਼ਾਇਡ ਬੀਮਾਰੀ'' ਘੋਸ਼ਿਤ
Saturday, May 15, 2021 - 05:13 PM (IST)
ਹਰਿਆਣਾ- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬੇ 'ਚ ਬਲੈਕ ਫੰਗਸ ਨੂੰ ਨੋਟੀਫਾਈਡ ਬੀਮਾਰੀ ਐਲਾਨ ਕਰ ਦਿੱਤਾ ਹੈ। ਵਿਜ ਨੇ ਕਿਹਾ ਕਿ ਹੁਣ ਜੇਕਰ ਇਸ ਬੀਮਾਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਡਾਕਟਰਾਂ ਨੂੰ ਸੰਬੰਧਤ ਮੁੱਖ ਮੈਡੀਕਲ ਅਧਿਕਾਰੀ (ਸੀ.ਐੱਮ.ਓ.) ਨੂੰ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਮਿਊਕਰਮਾਈਕੋਸਿਸ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਬਲੈਕ ਫੰਗਸ ਸੰਕਰਮਣ ਮਿਊਕਰ ਨਾਮੀ ਫੰਗਸ ਕਾਰਨ ਹੁੰਦਾ ਹੈ।
ਵਿਜ ਨੇ ਕਿਹਾ ਕਿ ਜੇਕਰ ਸੂਬੇ ਦੇ ਕਿਸੇ ਸਰਕਾਰੀ ਜਾਂ ਨਿੱਜੀ ਹਸਪਤਾਲ 'ਚ ਕੋਈ ਰੋਗੀ ਬਲੈਕ ਫੰਗਸ ਨਾਲ ਪੀੜਤ ਪਾਇਆ ਜਾਂਦਾ ਹੈ ਤਾਂ ਇਸ ਦੀ ਜਾਣਕਾਰੀ ਸੰਬੰਧਤ ਸੀ.ਐੱਮ.ਓ. ਨੂੰ ਦੇਣੀ ਹੋਵੇਗੀ ਤਾਂ ਕਿ ਬੀਮਾਰੀ ਦੀ ਰੋਕਥਾਮ ਲਈ ਉੱਚਿਤ ਕਦਮ ਚੁੱਕੇ ਜਾ ਸਕਣ। ਪੀ.ਜੀ.ਆਈ.ਐੱਮ.ਐੱਸ., ਰੋਹਤਕ ਦੇ ਸੀਨੀਅਰ ਮੈਡੀਕਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਾਰੇ ਡਾਕਟਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਬੈਠਕ ਕਰਨਗੇ ਅਤੇ ਉਨ੍ਹਾਂ ਨੂੰ ਬਲੈਕ ਫੰਗਸ ਦੇ ਇਲਾਜ ਬਾਰੇ ਦੱਸਣਗੇ। ਹਾਲ 'ਚ ਕਈ ਸੂਬਿਆਂ 'ਚ ਵਿਸ਼ੇਸ਼ ਰੂਪ ਨਾਲ ਸ਼ੂਗਰ ਨਾਲ ਪੀੜਤ ਕੋਵਿਡ-19 ਦੇ ਕਈ ਰੋਗੀਆਂ ਨੂੰ ਮਿਊਕਰਮਾਈਕੋਸਿਸ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ. ਕੇ. ਪਾਲ ਨੇ ਕੋਵਿਡ-19 ਨਾਲ ਮਿਊਕਰਮਾਈਕੋਸਿਸ ਹੋਣ ਦੀ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਹਾਲਾਤ 'ਤੇ ਨਜ਼ਰ ਰੱਖੀ ਜਾ ਰਹੀ ਹੈ।