ਭਾਜਪਾ ਲੋਕ ਸਭਾ ਚੋਣਾਂ ’ਚ 90 ਫੀਸਦੀ ਸੰਸਦ ਮੈਂਬਰਾਂ ਦੀ ਸੀਟ ਕੱਟੇਗੀ

09/22/2018 8:30:03 AM

ਨਵੀਂ  ਦਿੱਲੀ, (ਸੁਨੀਲ ਪਾਂਡੇ)– ਭਾਰਤੀ ਜਨਤਾ ਪਾਰਟੀ ਮਿਸ਼ਨ 2019 ’ਚ ਸੀਟ ਸੰਖਿਅਾ  ਦਰੁਸਤ ਕਰਨ ਲਈ ਕੇਡਰ ਅਤੇ ਸਮਰਪਣ ਦੀ ਥਿਊਰੀ ਤੋਂ ਕਿਨਾਰਾ ਕਰਦੀ ਹੋਈ ਇਕ ਸੂਤਰੀ ਏਜੰਡਾ  ਜਿੱਤ ਨੂੰ ਅਪਣਾਏਗੀ। ਜੋ ਜਿੱਤ ਸਕਦੇ ਹਨ ਉਸ ਨੂੰ ਹੀ ਟਿਕਟ ਦਿੱਤੀ ਜਾਵੇਗੀ। ਇਨ੍ਹਾਂ ’ਚ  ਸਿਤਾਰਿਅਾਂ ਦੇ ਸਿਤਾਰੇ ਚਮਕਣ ਦੀ ਸੰਭਾਵਨਾ ਹੈ। ਇਸ ਲਈ   ਦਿੱਲੀ, ਚੰਡੀਗੜ੍ਹ, ਮੁੰਬਈ, ਕਰਨਾਟਕ, ਕੇਰਲ, ਬਿਹਾਰ, ਉਤਰ ਪ੍ਰਦੇਸ਼, ਤਮਿਲਨਾਡੂ ਦੀਅਾਂ  ਕੁਝ ਸੀਟਾਂ ਲਈ  ਕ੍ਰਿਕਟਰਾਂ   ਅਤੇ ਫਿਲਮ ਅਭਿਨੇਤਾਵਾਂ ਦੇ ਚਿਹਰਿਅਾਂ ਨੂੰ ਤੈਅ ਕਰ  ਲਿਅਾ ਗਿਅਾ ਹੈ। ਭਾਜਪਾ ਸੂਤਰਾਂ ਮੁਤਾਬਕ ਲੋਕ ਸਭਾ ’ਚ 90 ਫੀਸਦੀ ਸੰਸਦ ਮੈਂਬਰਾਂ ਦੀਅਾਂ  ਟਿਕਟਾਂ ਕੱਟੀਅਾਂ ਜਾਣਗੀਅਾਂ।  ਇਨ੍ਹਾਂ  ’ਚ  ਸ਼ਤੀਸਗੜ੍ਹ,  ਮੱਧ  ਪ੍ਰਦੇਸ਼ ,   ਰਾਜਸਥਾਨ, ਉੱਤਰ  ਪ੍ਰਦੇਸ਼  ’ਚ  ਸਭ  ਤੋਂ  ਜ਼ਿਅਾਦਾ  ਉਮੀਦਵਾਰ  ਉਤਾਰੇ  ਜਾਣਗੇ।


ਨਵੇਂ  ਚਿਹਰਿਅਾਂ  ਨੂੰ  ਮੌਕਾ  ਦੇਣ  ਪਿੱਛੇ  ਕਾਰਨ  ਨਾਕਾਰਾਤਮਕ  ਮਹੌਲ  ਨੂੰ   ਸਾਕਾਰਾਤਮਕ  ਬਣਾਉਣਾ  ਹੈ।  ਦੱਸਿਅਾ  ਜਾ  ਰਿਹਾ  ਹੈ  ਕਿ  ਅਭਿਨੇਤਾ ਅਕਸ਼ੈ  ਕੁਮਾਰ ਅਤੇ ਕ੍ਰਿਕਟਰ ਗੌਤਮ ਗੰਭੀਰ ਨੂੰ ਦਿੱਲੀ ਤੋਂ ਚੋਣ ਲੜਾਉਣ  ਦੀ  ਤਿਅਾਰੀ  ਹੈ।   ਇਸੇ ਤਰ੍ਹਾਂ  ਮੁੰਬਈ ਤੋਂ ਅਭਿਨੇਤਰੀ ਮਾਧਰੀ ਦੀਕਸ਼ਿਤ ਨੂੰ ਵੀ ਮੈਦਾਨ ’ਚ ਉਤਾਰਨ ਦਾ ਮਨ  ਬਣਾਇਅਾ ਗਿਅਾ ਹੈ। ਸੂਤਰਾਂ ’ਤੇ ਯਕੀਨ ਕਰੀਏ ਤਾਂ ਪੰਜਾਬ ਅਤੇ ਹਰਿਅਾਣਾ  ਦੀ ਸਾਂਝੀ  ਰਾਜਧਾਨੀ ਚੰਡੀਗੜ੍ਹ  ਤੋਂ ਮੌਜੂਦਾ ਸੰਸਦ ਮੈਂਬਰ ਅਤੇ ਅਭਿਨੇਤਰੀ ਕਿਰਨ ਖੇਰ ਦੀ ਥਾਂ  ਕਪਿਲ ਦੇਵ ਨੂੰ ਉਤਾਰਿਅਾ ਜਾ ਸਕਦਾ ਹੈ। ਚੰਡੀਗੜ੍ਹ ਨਾਲ ਲੱਗਦੇ ਪੰਜਾਬ ’ਚ ਵੀ ਕੁਝ  ਚਮਕਦੇ ਸਿਤਾਰੇ ਉਤਾਰੇ ਜਾ ਸਕਦੇ ਹਨ। ਇਸ ਲਈ ਭਾਜਪਾ ਦੀ ਅਨੁਸ਼ਕਾ ਸ਼ਰਮਾ ਨਾਲ ਨਜ਼ਦੀਕੀਅਾਂ  ਵਧੀਅਾਂ ਹਨ।  ਲਿਹਾਜ਼ਾ ਜ਼ਰੂਰਤ ਪਈ ਤਾਂ ਭਾਜਪਾ ਉਸ  ਨੂੰ ਸਿਅਾਸਤ ’ਚ ਉਤਾਰ ਸਕਦੀ ਹੈ ਅਤੇ ਪੰਜਾਬ ਤੋਂ ਚਿਹਰਾ ਬਣਾ ਸਕਦੀ ਹੈ। ਇਸੇ ਤਰ੍ਹਾਂ  ਮਥੁਰਾ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਫਿਲਮ ਅਭਿਨੇਤਰੀ ਹੇਮਾ ਮਾਲਿਨੀ ਦੀ ਥਾਂ ਨਵਾਂ  ਉਮੀਦਵਾਰ ਦਿੱਤਾ ਜਾਵੇਗਾ।  ਦਿੱਲੀ  ’ਚ  ਭਾਜਪਾ  ਸੰਸਦ  ਮੈਂਬਰ  ਅਤੇ  ਅਭਿਨੇਤਾ  ਅਤੇ   ਗਾਇਕ  ਮਨੋਜ  ਤਿਵਾਰੀ  ਨੂੰ  ਬਿਹਾਰ  ਦੀ  ਬਕਸਰ ਸੀਟ ਤੋਂ ਚੋਣ ਲੜਾਈ  ਜਾ  ਸਕਦੀ ਹੈ। 
ਇਸੇ ਤਰ੍ਹਾਂ ਕੇਰਲ ਤੋਂ ਸਟਾਰ ਮੋਹਨ ਲਾਲ ਨੂੰ ਵੀ ਭਾਜਪਾ ਆਪਣੇ ਪਾਸੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੋਹਨ ਲਾਲ ਜੇਕਰ ਭਾਜਪਾ ਤੋਂ ਲੜਦੇ ਹਨ ਤਾਂ ਕੇਰਲ ਵਿਚ ਪਾਰਟੀ ਦਾ ਖਾਤਾ ਖੁੱਲ੍ਹ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਕਰਨਾਟਕ ਤੇ ਤਾਮਿਲਨਾਡੂ ਵਿਚ ਵੀ ਭਾਜਪਾ ਵਲੋਂ ਅਭਿਨੇਤਾਵਾਂ ’ਤੇ ਡੋਰੇ ਪਾਏ ਜਾ ਰਹੇ ਹਨ। ਇਸ ਲਈ ਰਜਨੀਕਾਂਤ ਨਾਲ ਪਾਰਟੀ ਦੇ ਇਕ ਸੀਨੀਅਰ ਨੇਤਾ ਲਗਾਤਾਰ ਸੰਪਰਕ ਵਿਚ ਸਨ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿਚ ਐੱਨ. ਟੀ. ਰਾਮਾਰਾਓ ਦੀ ਪੁੱਤਰੀ ਪੁੰਦੇਸ਼ਵਰੀ ਨੂੰ ਇਸ ਕੰਮ ਵਿਚ ਲਾਇਆ ਗਿਆ ਹੈ।


ਭਾਰਤੀ ਜਨਤਾ ਪਾਰਟੀ ਤੋਂ ਨਾਰਾਜ਼ ਚੱਲ ਰਹੇ ਪਟਨਾ ਸਾਹਿਬ ਤੋਂ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਦੇ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਨਵੀਂ ਦਿੱਲੀ ਤੋਂ ਚੋਣ ਲੜਨ ਦੇ ਕਿਆਸ ਲਗਾਏ ਜਾ ਰਹੇ ਹਨ। ਜੇਕਰ ਸ਼ਤਰੂਘਨ ਸਿਨ੍ਹਾ ਨਵੀਂ ਦਿੱਲੀ ਤੋਂ ਚੋਣ ਲੜਦੇ ਹਨ ਤਾਂ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਨੂੰ ਕੋਈ ਹੋਰ ਸੀਟ ਦਿੱਤੀ ਜਾ ਸਕਦੀ ਹੈ, ਨਹੀਂ ਤਾਂ ਉਸਨੂੰ ਨਵੀਂ ਦਿੱਲੀ ਸੀਟ ਤੋਂ ਲੜਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਕ੍ਰਿਕਟਰ ਗੌਤਮ ਗੰਭੀਰ ਨੂੰ ਦੱਖਣੀ ਦਿੱਲੀ ਦੀ ਸੀਟ ਤੋਂ ਲੜਾਉਣ ਦੀ ਚਰਚਾ ਹੈ। ਮੌਜੂਦਾ ਸਮੇਂ ਵਿਚ ਨਵੀਂ ਦਿੱਲੀ ਤੋਂ ਮੀਨਾਕਸ਼ੀ ਲੇਖੀ ਸੰਸਦ ਮੈਂਬਰ ਹਨ ਜੋ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਵੀ ਹਨ। ਇਸੇ ਪ੍ਰਕਾਰ ਦੱਖਣੀ ਦਿੱਲੀ ਤੋਂ ਰਮੇਸ਼ ਬਿਦੂੜੀ ਭਾਜਪਾ ਦੇ ਸੰਸਦ ਮੈਂਬਰ ਹਨ। ਮੌਜੂਦਾ ਸਮੇਂ ਵਿਚ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ’ਤੇ ਭਾਜਪਾ ਦਾ ਕਬਜ਼ਾ ਹੈ।
 


Related News