ਭਾਜਪਾ ਬੁਲਾਰਾ ਸੰਬਿਤ ਪਾਤਰਾ ਕੋਰੋਨਾ ਲੱਛਣ ਤੋਂ ਬਾਅਦ ਦਾਖਲ

05/29/2020 1:01:48 AM

ਨਵੀਂ ਦਿੱਲੀ (ਭਾਸ਼ਾ)— ਭਾਜਪਾ ਦੇ ਰਾਸ਼ਟਰੀ ਬੁਲਾਰਾ ਸੰਬਿਤ ਪਾਤਰਾ ਨੂੰ ਕੋਵਿਡ-19 ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪਾਤਰਾ ਸਮਾਚਾਰ ਚੈਨਲਾਂ 'ਤੇ ਸਾਹਮਣੇ ਆਉਣ ਵਾਲਾ ਭਾਜਪਾ ਦਾ ਇਕ ਪ੍ਰਸਿੱਧ ਚਿਹਰਾ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਰਹਿੰਦੇ ਹਨ ਤੇ ਉਨ੍ਹਾਂ ਨੇ ਵੀਰਵਾਰ ਨੂੰ ਵੀ ਕਈ ਟਵੀਟ ਕੀਤੇ।


Gurdeep Singh

Content Editor

Related News