ਭਾਜਪਾ ਸਿਰਫ ਰੌਲਾ ਪਾਉਂਦੀ ਹੈ, ਸੰਵਿਧਾਨ ਬਦਲਣ ਦੀ ਉਸ ’ਚ ਹਿੰਮਤ ਨਹੀਂ : ਰਾਹੁਲ

Sunday, Mar 17, 2024 - 08:08 PM (IST)

ਮੁੰਬਈ, (ਭਾਸ਼ਾ)- ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਰੌਲਾ ਬਹੁਤ ਪਾਉਂਦੀ ਹੈ ਪਰ ਸੰਵਿਧਾਨ ਨੂੰ ਬਦਲਣ ਦੀ ਉਸ ’ਚ ਹਿੰਮਤ ਨਹੀਂ ਹੈ।

ਰਾਹੁਲ ਗਾਂਧੀ ਐਤਵਾਰ ਇੱਥੇ ਮਹਾਤਮਾ ਗਾਂਧੀ ਦੇ ਮੁੰਬਈ ਸਥਿਤ ਨਿਵਾਸ ਮਣੀ ਭਵਨ ਤੋਂ ਅਗਸਤ ਕ੍ਰਾਂਤੀ ਮੈਦਾਨ ਤੱਕ ‘ਨਿਆ ਸੰਕਲਪ ਪੈਦਲ ਯਾਤਰਾ’ ਕੱਢਣ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੱਚਾਈ ਤੇ ਦੇਸ਼ ਦੇ ਲੋਕਾਂ ਦੀ ਹਮਾਇਤ ਕਾਂਗਰਸ ਨਾਲ ਹੈ।

ਵਾਇਨਾਡ ਤੋਂ ਲੋਕ ਸਭਾ ਦੇ ਮੈਂਬਰ ਰਾਹੁਲ ਨੇ ਕਿਹਾ ਕਿ ਮੌਜੂਦਾ ਲੜਾਈ ਸਿਰਫ ਭਾਜਪਾ ਤੇ ਕਾਂਗਰਸ ਵਿਚਾਲੇ ਨਹੀਂ ਹੈ, ਸਗੋਂ ਦੋ ‘ਪ੍ਰਗਟਾਵਿਆਂ’ ਦਰਮਿਅਾਨ ਹੈ। ਕੋਈ ਸੋਚਦਾ ਹੈ ਕਿ ਦੇਸ਼ ਨੂੰ ਅਜਿਹੇ ਕੇਂਦਰ ਤੋਂ ਚਲਾਉਣਾ ਚਾਹੀਦਾ ਹੈ, ਜਿੱਥੇ ਇਕ ਵਿਅਕਤੀ ਨੂੰ ਸਾਰਾ ਗਿਆਨ ਹੋਵੇ। ਇਸ ਦੇ ਉਲਟ ਅਸੀਂ ਸੋਚਦੇ ਹਾਂ ਕਿ ਸੱਤਾ ਦਾ ਵਿਕੇਂਦਰੀਕਰਨ ਹੋਣਾ ਚਾਹੀਦਾ ਹੈ ਅਤੇ ਲੋਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਰਾਹੁਲ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਕੋਲ ਆਈ. ਆਈ. ਟੀ. (ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ) ਦੀ ਡਿਗਰੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਕੋਲ ਇੱਕ ਕਿਸਾਨ ਤੋਂ ਵੱਧ ਗਿਆਨ ਹੈ ਪਰ ਭਾਜਪਾ ਇਸ ਤਰ੍ਹਾਂ ਕੰਮ ਨਹੀਂ ਕਰਦੀ।


Rakesh

Content Editor

Related News