ਭਾਜਪਾ ਵਿਧਾਇਕ ਦਾ ਇਤਰਾਜ਼ਯੋਗ ਬਿਆਨ ''ਬਹੁਤ ਘੱਟ ਮੁਸਲਮਾਨ ਹੀ ਹਨ ਦੇਸ਼ ਭਗਤ''

Monday, Jan 15, 2018 - 02:19 AM (IST)

ਭਾਜਪਾ ਵਿਧਾਇਕ ਦਾ ਇਤਰਾਜ਼ਯੋਗ ਬਿਆਨ ''ਬਹੁਤ ਘੱਟ ਮੁਸਲਮਾਨ ਹੀ ਹਨ ਦੇਸ਼ ਭਗਤ''

ਬਲੀਆ—ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਬੈਰੀਆ ਹਲਕੇ ਤੋਂ ਭਾਜਪਾ ਦੇ ਵਿਧਾਇਕ ਸੁਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਾਰਤ ਸਾਲ 2024 ਤਕ 'ਹਿੰਦੂ ਰਾਸ਼ਟਰ' ਹੋ ਜਾਵੇਗਾ ਅਤੇ ਹਿੰਦੋਸਤਾਨੀ ਸੱਭਿਆਚਾਰ ਅਪਨਾਉਣ ਵਾਲੇ ਮੁਸਲਮਾਨ ਹੀ ਇਸ ਮੁਲਕ 'ਚ ਰਹਿ ਸਕਣਗੇ। 
ਭਾਜਪਾ ਦੇ ਵਿਧਾਇਕ ਸਿੰਘ ਨੇ ਕਲ ਰਾਤ ਇਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਮੁਸਲਮਾਨਾਂ ਦੀ ਦੇਸ਼ ਭਗਤੀ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਬਹੁਤ ਘੱਟ ਮੁਸਲਮਾਨ ਹੀ ਦੇਸ਼ ਭਗਤ ਹਨ।


Related News