ਭਾਜਪਾ ਨੇਤਾਵਾਂ ਦੀ ਭਾਸ਼ਾ ਸੁਣ ਕੇ ਲੱਗਦੈ ਕਿਤੇ ਇਨ੍ਹਾਂ ਦਾ ਸੰਬੰਧ ਤਾਲਿਬਾਨ ਨਾਲ ਤਾਂ ਨਹੀਂ : ਰਾਕੇਸ਼ ਟਿਕੈਤ

Monday, Nov 08, 2021 - 06:45 PM (IST)

ਭਾਜਪਾ ਨੇਤਾਵਾਂ ਦੀ ਭਾਸ਼ਾ ਸੁਣ ਕੇ ਲੱਗਦੈ ਕਿਤੇ ਇਨ੍ਹਾਂ ਦਾ ਸੰਬੰਧ ਤਾਲਿਬਾਨ ਨਾਲ ਤਾਂ ਨਹੀਂ : ਰਾਕੇਸ਼ ਟਿਕੈਤ

ਹਿਸਾਰ (ਵਾਰਤਾ)- ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਕਿਹਾ ਕਿ ਭਾਜਪਾ ਨੇਤਾਵਾਂ ਦੀ ਭਾਸ਼ਾ ਸੁਣ ਕੇ ਲੱਗਦਾ ਹੈ ਕਿ ਕਿਤੇ ਇਨ੍ਹਾਂ ਦਾ ਤਾਲਿਬਾਨ ਨਾਲ ਸੰਬੰਧ ਤਾਂ ਨਹੀਂ ਹੈ। ਟਿਕੈਤ ਇੱਥੇ ਹਾਂਸੀ ’ਚ ਰਾਜ ਸਭਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਰਾਮਚੰਦਰ ਜਾਂਗੜਾ ਵਿਰੁੱਧ ਪੁਲਸ ਕੇਸ ਦਰਜ ਕਰਨ ਅਤੇ ਕਿਸਾਨਾਂ ਵਿਰੁੱਧ ਦਰਜ ਕੇਸ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਧਰਨੇ ’ਚ ਆਏ ਸਨ। ਇਸ ਦੌਰਾਨ ਟਿਕੈਤ ਨੇ ਸ਼੍ਰੀ ਸ਼ਰਮਾ ਦੇ ‘ਅੱਖਾਂ ਕੱਢਣ...’ ਵਾਲੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੇ ਸਾਰੇ ਨੇਤਾ ਇਸੇ ਤਰ੍ਹਾਂ ਗੱਲ ਕਰਦੇ ਹਨ। ਇਨ੍ਹਾਂ ਨੂੰ ਇਸ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਨ੍ਹਾਂ ਦੀ ਭਾਸ਼ਾ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ ਦਾ ਕਿਤੇ ਤਾਲਿਬਾਨ ਨਾਲ ਸੰਬੰਧ ਤਾਂ ਨਹੀਂ ਹੈ। 

ਇਹ ਵੀ ਪੜ੍ਹੋ : ਰੋਹਤਕ ਦੇ ਸੰਸਦ ਮੈਂਬਰ ਦੀ ਸਾਬਕਾ CM ਹੁੱਡਾ ਨੂੰ ਚਿਤਾਵਨੀ, ‘ਮਨੀਸ਼ ਗ੍ਰੋਵਰ ਵੱਲ ਉੱਠਣ ਵਾਲੇ ਹੱਥਾਂ ਨੂੰ ਕੱਟ ਦੇਵਾਂਗੇ’

ਇਸ ਵਿਚ ਕਿਸਾਨਾਂ ਦੇ ਪੁਲਸ ਸੁਪਰਡੈਂਟ ਦਫ਼ਤਰ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਹਾਂਸੀ ਐੱਸ.ਪੀ. ਦਫ਼ਤਰ ਨੂੰ ਛਾਉਣੀ ਦੇ ਰੂਪ ’ਚ ਤਬਦੀਲ ਕਰ ਦਿੱਤਾ ਗਿਆ ਹੈ। ਐੱਸ.ਪੀ. ਦਫ਼ਤਰ ਵੱਲ ਜਾਣ ਵਾਲੇ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਭਾਰੀ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਹਿਸਾਰ ਦੇ ਆਈ.ਜੀ. ਰਾਕੇਸ਼ ਕੁਮਾਰ ਨੇ ਵੀ ਸਵੇਰੇ-ਸਵੇਰੇ ਹਾਂਸੀ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੁਰੱਖਿਆ ਦੇ ਲਿਹਾਜ ਨਾਲ 2 ਏ.ਐੱਸ.ਪੀ., 7 ਡੀ.ਐੈੱਸ.ਪੀ., 2 ਪੈਰਾਮਿਲੀਟ੍ਰੀ ਫੋਰਸ ਦੀਆਂ ਕੰਪਨੀਆਂ ਅਤੇ 4 ਜ਼ਿਲ੍ਹਿਆਂਦੀ ਪੁਲਸ ਤਾਇਨਾਤ ਕੀਤੀ ਗਈ ਹੈ। ਲਘੁ ਸਕੱਤਰੇਤ ਦੇ ਸਾਹਮਣੇ ਤੋਂ ਲੰਘਣ ਵਾਲੇ ਪੁਰਾਣੇ ਨੈਸ਼ਨਲ ਹਾਈਵੇਅ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਨਾਲ ਬਲਾਕ ਕੀਤਾ ਗਿਆ ਹੈ। ਨਾਲ ਹੀ ਇਸ ਰੂਟ ਨੂੰ ਸੈਕਟਰ 5 ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਨਾਰਨੌਂਦ ’ਚ ਸ਼੍ਰੀ ਜਾਂਗੜਾ ਇਕ ਪ੍ਰੋਗਰਾਮ ’ਚ ਆਏ ਸਨ ਅਤੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਉੱਥੇ ਪਹੁੰਚ ਗਏ। ਦੋਸ਼ ਹੈ ਕਿ ਪੁਲਸ ਨੇ ਇਸ ਦੌਰਾਨ ਲਾਠੀਚਾਰਜ ਕੀਤਾ, ਜਿਸ ’ਚ ਕੁਲਦੀਪ ਸਾਤਰੋਡ ਬੁਰੀ ਤਰ੍ਹਾਂ ਜ਼ਖਮੀ ਹੋਇਆ ਅਤੇ ਆਈ.ਸੀ.ਯੂ. ’ਚ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੇ ਹਾਂਸੀ ਐੱਸ. ਪੀ. ਦਫ਼ਤਰ ਦਾ ਕੀਤਾ ਘਿਰਾਓ, ਰਾਕੇਸ਼ ਟਿਕੈਤ ਵੀ ਹੋਏ ਸ਼ਾਮਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News