ਮਨਜਿੰਦਰ ਸਿਰਸਾ ਵੱਲੋਂ ਲੱਖਾ ਸਿਧਾਣਾ ਨੂੰ ਸਿਰੋਪਾਓ ਦੇਣ ’ਤੇ ਭੜਕੇ ਭਾਜਪਾ ਆਗੂ ਆਰ. ਪੀ. ਸਿੰਘ
Thursday, Jul 01, 2021 - 09:06 PM (IST)
ਨਵੀਂ ਦਿੱਲੀ : ਅੰਤ੍ਰਿਮ ਜ਼ਮਾਨਤ ਮਿਲਣ ਮਗਰੋਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਣ ਗਏ ਲੱਖਾ ਸਿਧਾਣਾ ਨੂੰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਨਮਾਨਿਤ ਕਰਨ ’ਤੇ ਭਾਜਪਾ ਆਗੂ ਆਰ. ਪੀ. ਸਿੰਘ ਨੇ ਸਵਾਲ ਉਠਾਏ। ਜ਼ਿਕਰਯੋਗ ਹੈ ਕਿ 26 ਜਨਵਰੀ ਦੇ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਦੂਸਰੇ ਕੇਸ ’ਚ ਕੱਲ ਲੱਖਾ ਸਿਧਾਣਾ ਨੂੰ ਅੰਤ੍ਰਿਮ ਜ਼ਮਾਨਤ ਮਿਲੀ ਸੀ।
.@mssirsa President @DSGMCDelhi took notorious Lakha Sidhana after he got interim bail to Gurudwara Rakab Ganj Sahib to honour him. pic.twitter.com/SfIFi0ekwg
— R P Singh: Dawai bhi Kadai bhi (@rpsinghkhalsa) July 1, 2021
ਜ਼ਮਾਨਤ ਹੋਣ ਮਗਰੋਂ ਅੱਜ ਲੱਖਾ ਸਿਧਾਣਾ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਣ ’ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਸਾਰੇ ਘਟਨਾਚੱਕਰ ’ਤੇ ਭੜਕੇ ਭਾਜਪਾ ਆਗੂ ਆਰ. ਪੀ. ਸਿੰਘ ਨੇ ਸਵਾਲ ਉਠਾਉਂਦਿਆਂ ਲੱਖਾ ਸਿਧਾਣਾ ਨੂੰ ਨਾਮੀ ਗੈਂਗਸਟਰ ਤੇ ਰਾਸ਼ਟਰ ਵਿਰੋਧੀ ਕਰਾਰ ਦਿੱਤਾ, ਉਥੇ ਹੀ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਲੇ ਮਨਜਿੰਦਰ ਸਿੰਘ ਸਿਰਸਾ ਉੱਤੇ ਵੀ ਸਵਾਲ ਉਠਾਏ। ਭਾਜਪਾ ਆਗੁੂ ਨੇ ਕਿਹਾ ਕਿ ਲੱਖਾ ਸਿਧਾਣਾ ਇਕ ਬਦਨਾਮ ਗੈਂਗਸਟਰ ਹੈ ਤੇ ਉਸ ਦੇ ਕਈ ਖਤਰਨਾਕ ਗੈਂਗਸਟਰਾਂ ਨਾਲ ਸਬੰਧ ਹਨ। ਭਾਜਪਾ ਆਗੂੁ ਨੇ ਇਸ ਗੱਲ ’ਤੇ ਚਿੰਤਾ ਜ਼ਾਹਿਰ ਕੀਤੀ ਕਿ ਜੇਕਰ ਗੈਂਗਸਟਰਾਂ ਨੂੰ ਇਸੇ ਤਰ੍ਹਾਂ ਸਨਮਾਨਿਤ ਕੀਤਾ ਜਾਵੇਗਾ ਤਾਂ ਸਾਡੇ ਦੇਸ਼ ਦਾ ਰੱਬ ਹੀ ਰਾਖਾ ਹੈ।