ਜ਼ਹਿਰੀਲਾ ਟੀਕਾ ਲਗਾ ਕੇ BJP ਨੇਤਾ ਦਾ ਕਤਲ, ਬਦਮਾਸ਼ਾਂ ਨੇ ਘਰ ''ਚ ਵੜ ਕੇ ਖੋਬ''ਤੀ ਸੂਈ
Monday, Mar 10, 2025 - 11:39 PM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸੀਨੀਅਰ ਨੇਤਾ ਦਾ ਜ਼ਹਿਰੀਲਾ ਟੀਕਾ ਲਗਾ ਕੇ ਕਤਲ ਕਰ ਦਿੱਤਾ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਜੂਨਾਬਾਈ ਅਧੀਨ ਪੈਂਦੇ ਪਿੰਡ ਦਬਥਰਾ ਹਿਮਾਚਲ ਦੇ ਰਹਿਣ ਵਾਲੇ ਭਾਜਪਾ ਨੇਤਾ ਗੁਲਫਾਮ ਸਿੰਘ ਯਾਦਵ ਸੋਮਵਾਰ ਦੁਪਹਿਰ ਆਪਣੇ ਪਿੰਡ 'ਚ ਪਸ਼ੂਆਂ ਦੇ ਡੇਰੇ 'ਚ ਬੈਠੇ ਸਨ ਤਾਂ ਬਾਈਕ 'ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀ ਆਏ ਅਤੇ ਗੁਲਫਾਮ ਸਿੰਘ ਯਾਦਵ ਨੂੰ ਜ਼ਹਿਰ ਦੇ ਟੀਕੇ ਵਾਲੀ ਸੂਈ ਖੋਬ ਦਿੱਤੀ।
ਗੁਲਫਾਮ ਸਿੰਘ ਯਾਦਵ ਨੇ ਜ਼ਹਿਰੀਲਾ ਟੀਕਾ ਲਗਾਉਂਦੇ ਹੀ ਦਰਦ ਨਾਲ ਕੁਰਲਾਉਣਾ ਸ਼ੁਰੂ ਕਰ ਦਿੱਤਾ। ਯਾਦਵ ਨੂੰ ਸੀ. ਐੱਚ. ਸੀ. ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਹਾਇਰ ਸੈਂਟਰ ਅਲੀਗੜ੍ਹ ਰੈਫਰ ਕਰ ਦਿੱਤਾ ਗਿਆ। ਗੁਲਫਾਮ ਸਿੰਘ ਯਾਦਵ ਦੀ ਅਲੀਗੜ੍ਹ ਵਿੱਚ ਮੌਤ ਹੋ ਗਈ।
ਇਹ ਵੀ ਪੜ੍ਹੋ : ਇੰਡੀਗੋ ਏਅਰਲਾਈਨਜ਼ ਦੇ ਪਾਇਲਟਾਂ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ
ਐੱਸਪੀ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਪੈਨਲ ਵੱਲੋਂ ਮ੍ਰਿਤਕ ਗੁਲਫਾਮ ਸਿੰਘ ਯਾਦਵ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਘਟਨਾ ਦੀ ਜਾਂਚ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਜਾ ਰਿਹਾ ਹੈ। ਪੁਲਸ ਨੂੰ ਕੁਝ ਅਹਿਮ ਸੁਰਾਗ ਵੀ ਮਿਲੇ ਹਨ। ਆਰਐੱਸਐੱਸ ਨਾਲ ਆਪਣੇ ਸਮਾਜਿਕ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਗੁਲਫਾਮ ਸਿੰਘ ਯਾਦਵ ਨੇ 2004 ਵਿੱਚ ਗੁਨੌਰ ਵਿਧਾਨ ਸਭਾ ਹਲਕੇ ਤੋਂ ਤਤਕਾਲੀ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਖ਼ਿਲਾਫ਼ ਉਪ ਚੋਣ ਲੜੀ ਸੀ।
ਗੁਲਫਾਮ ਸਿੰਘ ਯਾਦਵ ਭਾਰਤੀ ਜਨਤਾ ਪਾਰਟੀ ਬਦਾਯੂੰ ਜ਼ਿਲ੍ਹੇ ਦੇ ਜ਼ਿਲ੍ਹਾ ਜਨਰਲ ਸਕੱਤਰ, ਭਾਰਤੀ ਜਨਤਾ ਪਾਰਟੀ ਦੇ ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਰੀ ਮੀਤ ਪ੍ਰਧਾਨ, ਭਾਰਤੀ ਜਨਤਾ ਪਾਰਟੀ ਦੀ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਉੱਤਰ ਪ੍ਰਦੇਸ਼ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਮੈਂਬਰ ਵੀ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8