ਬੰਗਾਲ ''ਚ ਬੀਜੇਪੀ ਨੇਤਾ ਦੀ ਗੱਡੀ ''ਤੇ ਗੋਲੀਆਂ ਅਤੇ ਬੰਬ ਨਾਲ ਹਮਲਾ, ਹਾਲਤ ਗੰਭੀਰ

Saturday, Feb 13, 2021 - 11:25 PM (IST)

ਬੰਗਾਲ ''ਚ ਬੀਜੇਪੀ ਨੇਤਾ ਦੀ ਗੱਡੀ ''ਤੇ ਗੋਲੀਆਂ ਅਤੇ ਬੰਬ ਨਾਲ ਹਮਲਾ, ਹਾਲਤ ਗੰਭੀਰ

ਕੋਲਕਾਤਾ - ਪੱਛਮੀ ਬੰਗਾਲ ਵਿੱਚ ਜਿਵੇਂ-ਜਿਵੇਂ ਵਿਧਾਨਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਉਂਜ-ਉਂਜ ਰਾਜਨੀਤਕ ਹਿੰਸਾ ਵੱਧ ਰਹੀ ਹੈ। ਬੰਗਾਲ ਵਿੱਚ ਬੀਜੇਪੀ ਨੇਤਾਵਾਂ 'ਤੇ ਹਮਲੇ ਦੀਆਂ ਖ਼ਬਰਾਂ ਹੁਣ ਆਮ ਹੋ ਗਈਆਂ ਹਨ। ਸ਼ਨੀਵਾਰ ਦੇਰ ਸ਼ਾਮ ਨੂੰ ਬੀਜੇਪੀ ਨੇਤਾ ਬਾਬੂ ਮਾਸਟਰ ਦੀ ਗੱਡੀ ਨੂੰ ਰੋਕ ਕੇ ਉਨ੍ਹਾਂ 'ਤੇ ਬੰਬ ਅਤੇ ਗੋਲੀਆਂ ਨਾਲ ਤਾਬੜਤੋੜ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਬੀਜੇਪੀ ਨੇਤਾ ਸਮੇਤ ਉਨ੍ਹਾਂ ਦਾ ਡਰਾਇਵਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਲਹੂ ਲੁਹਾਨ ਹਾਲਤ ਵਿੱਚ ਦੋਨਾਂ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਹਮਲੇ ਦੇ ਮੌਕੇ ਦੇ ਗਵਾਹਾਂ ਮੁਤਾਬਕ ਹਮਲਾਵਰ 10 ਤੋਂ 12 ਦੀ ਗਿਣਤੀ ਵਿੱਚ ਸਨ। ਦੱਸਿਆ ਗਿਆ ਕਿ ਉਹ ਅੱਜ ਉੱਤਰੀ 24 ਪਰਗਨਾ ਵਿੱਚ ਜ਼ਿਲ੍ਹਾ ਪਾਰਟੀ ਦਫ਼ਤਰ ਵਿੱਚ ਇੱਕ ਬੈਠਕ ਵਿੱਚ ਭਾਗ ਲੈਣ  ਤੋਂ ਬਾਅਦ ਕੋਲਕਾਤਾ ਪਰਤ ਰਹੇ ਸਨ। ਇਲਾਕੇ ਦੇ ਪ੍ਰਭਾਵਸ਼ਾਲੀ ਨੇਤਾ ਬਾਬੂ ਮਾਸਟਰ ਪਿਛਲੇ ਸਾਲ ਦਸੰਬਰ ਵਿੱਚ ਤ੍ਰਿਣਮੂਲ ਕਾਂਗਰਸ ਦਾ ਪੱਲਾ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸਨ। ਬੀਜੇਪੀ ਨੇ ਜਾਨਲੇਵਾ ਹਮਲੇ ਦਾ ਤ੍ਰਿਣਮੂਲ ਕਾਂਗਰਸ ਨੂੰ ਜ਼ਿੰਮੇਦਾਰ ਦੱਸਿਆ ਹੈ ਪਰ ਤ੍ਰਿਣਮੂਲ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News