14 ਕਰੋੜ ਮੈਂਬਰਾਂ ਨਾਲ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ : ਨੱਡਾ

Monday, Sep 15, 2025 - 01:22 AM (IST)

14 ਕਰੋੜ ਮੈਂਬਰਾਂ ਨਾਲ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ : ਨੱਡਾ

ਵਿਸ਼ਾਖਾਪਟਨਮ (ਭਾਸ਼ਾ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਨੇ ਐਤਵਾਰ ਨੂੰ ਕਿਹਾ ਕਿ 14 ਕਰੋੜ ਮੈਂਬਰਾਂ ਨਾਲ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ’ਚ 2 ਕਰੋੜ ਸਰਗਰਮ ਮੈਂਬਰ ਹਨ। ਨੱਡਾ ਨੇ ਦੱਸਿਆ ਕਿ ਪਾਰਟੀ ਦੇ ਪੂਰੇ ਦੇਸ਼ ’ਚ 240 ਲੋਕ ਸਭਾ ਮੈਂਬਰ, ਲੱਗਭਗ 1,500 ਵਿਧਾਇਕ ਅਤੇ ਵਿਧਾਨ ਪ੍ਰੀਸ਼ਦਾਂ ’ਚ 170 ਤੋਂ ਵੱਧ ਮੈਂਬਰ ਹਨ।
ਕੇਂਦਰੀ ਮੰਤਰੀ ਨੇ ਇਥੇ ਪਾਰਟੀ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤੰਤਰਿਕ ਗੱਠਜੋੜ (ਰਾਜਗ) ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਭਾਰਤ ਦੇ 20 ਸੂਬਿਆਂ ’ਚ ਰਾਜਗ ਅਤੇ 13 ਸੂਬਿਆਂ ’ਚ ਭਾਜਪਾ ਦੀਆਂ ਸਰਕਾਰਾਂ ਹਨ। ਅਸੀਂ ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਨਿਧੀ ਪਾਰਟੀ ਹਾਂ। ਸਾਡੇ 240 ਸੰਸਦ ਮੈਂਬਰ (ਲੋਕ ਸਭਾ) ਹਨ। ਸਾਡੇ ਲੱਗਭਗ 1,500 ਵਿਧਾਇਕ ਹਨ। ਸਾਡੇ ਵਿਧਾਨ ਪ੍ਰੀਸ਼ਦਾਂ ’ਚ 170 ਤੋਂ ਵੱਧ ਮੈਂਬਰ ਹਨ।”

ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ 11 ਸਾਲਾਂ ’ਚ ਕਾਰਜ-ਪ੍ਰਦਰਸ਼ਨ ਅਤੇ ਜਵਾਬਦੇਹ ਸਰਕਾਰ ਦੀ ਰਾਜਨੀਤੀ ਹੋਈ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ’ਚ ਗੈਰ-ਕਾਰਜ-ਪ੍ਰਦਰਸ਼ਨ ਦੀ ਰਾਜਨੀਤੀ ਸੀ ਅਤੇ ਉਨ੍ਹਾਂ ਵਿਕਾਸ ਕਾਰਜ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਐਲਾਨ-ਪੱਤਰਾਂ ’ਚ ਕੀਤੇ ਗਏ ਵਾਅਦਿਆਂ ਨੂੰ ਵੀ ਭੁੱਲ ਗਈਆਂ ਸਨ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਪਹਿਲਾਂ ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਸੀ। ਭਾਜਪਾ ਪ੍ਰਧਾਨ ਨੇ ਕਿਹਾ, “ਅਸੀਂ ਇਕ ਅਜਿਹੀ ਪਾਰਟੀ ਤੋਂ ਆਉਂਦੇ ਹਾਂ ਜਿਸ ਦਾ ਇਕ ਵਿਚਾਰਕ ਆਧਾਰ ਹੈ।”


author

Hardeep Kumar

Content Editor

Related News