ਬਿਹਾਰ ਵਿਧਾਨ ਸਭਾ ਚੋਣ ਲਈ ਭਾਜਪਾ ਪੂਰੀ ਤਰ੍ਹਾਂ ਤਿਆਰ

05/30/2020 1:51:08 AM

ਨਵੀਂ ਦਿੱਲੀ - ਨਵੰਬਰ ਵਿਚ ਸੰਭਾਵਿਤ ਬਿਹਾਰ ਦੀ ਵਿਧਾਨ ਸਭਾ ਚੋਣ ਨੂੰ ਲੈ ਕੇ ਕੋਰੋਨਾ ਵਾਇਰਸ ਦੇ ਸੰਕਟ ਕਾਰਣ ਕਈ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਹਨ। ਇਸ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਬਿਹਾਰ ਦੇ ਇੰਚਾਰਜ ਭੁਪੇਂਦਰ ਯਾਦਵ ਨੇ ਸਾਫ ਕਰ ਦਿੱਤਾ ਹੈ ਕਿ ਭਾਜਪਾ ਸੂਬੇ ਵਿਚ ਚੋਣ ਲਈ ਤਿਆਰ ਹੈ, ਪਰ ਮੌਜੂਦਾ ਹਾਲਾਤ ਦੇ ਹਿਸਾਬ ਨਾਲ ਚੋਣ ਲਈ ਸੰਚਾਲਨ ਦੇ ਜੋ ਤੌਰ-ਤਰੀਕੇ ਚੋਣ ਕਮਿਸ਼ਨ ਤੈਅ ਕਰੇਗਾ, ਉਸ ਮੁਤਾਬਕ ਚੱਲਣਾ ਹੋਵੇਗਾ। 
ਭਾਜਪਾ ਦੇ ਪ੍ਰਮੁੱਖ ਚੋਣ ਰਣਨੀਤੀਕਾਰਾਂ ਵਿਚ ਸ਼ੁਮਾਰ ਭੁਪੇਂਦਰ ਯਾਦਵ ਨੇ ਵੀਰਵਾਰ ਨੂੰ ਆਨਲਾਈਨ ਕਾਨਫਰੰਸ ਦੌਰਾਨ ਬਿਹਾਰ ਵਿਚ ਸਾਲ ਦੇ ਅਖੀਰ ਵਿਚ ਪ੍ਰਸਤਾਵਿਤ ਵਿਧਾਨ ਸਭਾ ਚੋਣ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਜਪਾ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪਾਰਟੀ ਦੇ ਵਰਕਰ ਜਨਤਾ ਨਾਲ ਗੱਲਬਾਤ ਕਰਨ ਵਿਚ ਲੱਗੇ ਹੋਏ ਹਨ ਪਰ ਚੋਣ ਦਾ ਵਿਸ਼ਾ ਚੋਣ ਕਮਿਸ਼ਨ ਦਾ ਹੈ। ਮੌਜੂਦਾ ਹਾਲਾਤ ਵਿਚ ਕਿਵੇਂ ਚੋਣ ਹੋਵੇਗੀ, ਇਸ 'ਤੇ ਇਲੈਕਸ਼ਨ ਕਮਿਸ਼ਨ ਫੈਸਲਾ ਲਵੇਗਾ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿਚ ਚੋਣ ਕਰਵਾਉਣ ਦੇ ਬਾਰੇ ਵਿਚ ਫੈਸਲਾ ਕੋਣ ਕਮਿਸ਼ਨ ਕਰੇਗਾ। ਅਜੇ ਸੋਸ਼ਲ ਡਿਸਟੈਂਸਿੰਗ ਰਾਹੀਂ ਜਨਤਾ ਨਾਲ ਵਰਕਰ ਗੱਲਬਾਤ ਕਰ ਰਹੇ ਹਨ। ਇਨ੍ਹਾਂ ਹਾਲਾਤਾਂ ਵਿਚ ਜਨਤਾ ਨਾਲ ਗੱਲਬਾਤ ਦੇ ਲਈ ਨਵੇਂ-ਨਵੇਂ ਤਰੀਕਿਆਂ ਦੀ ਵਰਤੋਂ ਸੰਭਵ ਹੈ। ਭਾਜਪਾ ਦੇ ਵਰਕਰ, ਸੇਵਾ ਤੇ ਹਮਦਰਦੀ ਰਾਹੀਂ ਲੋਕਾਂ ਨਾਲ ਜੁੜੇ ਰਹੇ ਹਨ।
ਬਿਹਾਰ ਵਿਚ ਕਿੰਨੀ ਵਰਚੁਅਲ ਰੈਲੀਆਂ ਹੋਣਗੀਆਂ, ਇਸ ਸਵਾਲ 'ਤੇ ਭਾਜਪਾ ਜਨਰਲ ਸਕੱਤਰ ਭੁਪੇਂਦਰ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ 'ਤੇ ਦੇਸ਼ ਭਰ ਵਿਚ ਵਰਚੁਅਲ ਰੈਲੀਆਂ ਹੋਣਗੀਆਂ। ਹਰ ਜ਼ਿਲੇ ਵਿਚ ਰੈਲੀ ਹੋਵੇਗੀ। ਉਸੇ ਲੜੀ ਵਿਚ ਬਿਹਾਲ ਦੇ ਜ਼ਿਲਿਆਂ ਵਿਚ ਵੀ ਵਰਚੁਅਲ ਰੈਲੀਆਂ ਹੋਣਗੀਆਂ।

ਮੋਦੀ ਦਾ ਪੱਤਰ 10 ਕਰੋੜ ਘਰਾਂ ਤੱਕ ਪਹੁੰਚਾਵਾਂਗੇ
ਭਾਰਤ ਜਨਰਲ ਸਕੱਤਰ ਭੁਪੇਂਦਰ ਯਾਦਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਿਖੇ ਪੱਤਰ ਨੂੰ ਤਕਰੀਬਨ 10 ਕਰੋੜ ਘਰਾਂ ਤੱਕ ਪਾਰਟੀ ਵਰਕਰ ਪਹੁੰਚਾਉਣਗੇ। ਲਾਕਡਾਊਨ ਦੌਰਾਨ ਸੇਵਾ ਕਾਰਜਾਂ ਦੀ ਰਿਪੋਰਟ ਦਿੰਦੇ ਹੋਏ ਉਨ੍ਹਾਂ ਕਿਹਾ ਕਿ 8 ਲੱਖ ਤੋਂ ਵਧੇਰੇ ਵਰਕਰਾਂ ਨੇ 19.18 ਕਰੋੜ ਤੋਂ ਵਧੇਰੇ ਲੋੜਵੰਦਾਂ ਨੂੰ ਭੋਜਨ ਕਰਵਾਇਆ। ਉਥੇ ਹੀ 4.86 ਕਰੋੜ ਤੋਂ ਵਧੇਰੇ ਲੋਕਾਂ ਨੂੰ ਫੂਡ ਪੈਕੇਟਸ ਵੰਡੇ ਗਏ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਨਾਲ ਲੜਾਈ ਦੀ ਮੁਹਿੰਮ ਵਿਚ ਪੂਰੇ ਦੇਸ਼ ਵਿਚ ਕੋਰੋਨਾ ਵਾਰੀਅਰਸ ਪੁਲਸ, ਡਾਕਟਰ, ਨਰਸ, ਸਫਾਈ ਕਰਮਚਾਰੀਆਂ ਆਦਿ ਨੂੰ ਬੂਥ ਪੱਧਰ 'ਤੇ ਪਾਰਟੀ ਵਲੋਂ ਧੰਨਵਾਦ ਕੀਤਾ ਗਿਆ ਹੈ। ਇਸ ਦੇ ਲਈ 12.87 ਲੱਖ ਤੋਂ ਵਧੇਰੇ ਬੂਥਾਂ ਵਿਚ ਧੰਨਵਾਦ ਦਸਤਖਤ ਮੁਹਿੰਮ ਚਲਾਈ ਗਈ।
 


Inder Prajapati

Content Editor

Related News