ਬੀ.ਜੇ.ਪੀ. ਉਮੀਦਵਾਰ ਗੋਪਾਲ ਚੰਦਰ ਸਾਹਾ 'ਤੇ ਫਾਇਰਿੰਗ, ਹਸਪਤਾਲ ਵਿਚ ਦਾਖਲ
Sunday, Apr 18, 2021 - 11:37 PM (IST)
ਕੋਲਕਾਤਾ- ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਵਿਚ ਰਾਜਨੀਤਕ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਥੇ ਐਤਵਾਰ ਨੂੰ ਮਾਲਦਾ ਤੋਂ ਬੀ.ਜੇ.ਪੀ. ਉਮੀਦਵਾਰ ਗੋਪਾਲ ਚੰਦਰ ਸਾਹਾ 'ਤੇ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬੰਗਾਲ ਵਿਚ 5 ਪੜਾਅ ਵਿਚ ਵੋਟਿੰਗ ਹੋ ਚੁੱਕੀ ਹੈ। ਇਥੇ 22 ਅਪ੍ਰੈਲ ਨੂੰ 6ਵੇਂ ਪੜਾਅ ਲਈ ਵੋਟਿੰਗ ਹੋਣੀ ਹੈ।
ਇਹ ਵੀ ਪੜ੍ਹੋ- ਵੀ. ਕੇ. ਸਿੰਘ ਨੇ ਟਵਿੱਟਰ ’ਤੇ ਲਾਈ ਗੁਹਾਰ- ‘ਮੇਰੇ ਭਰਾ ਨੂੰ ਕੋਰੋਨਾ ਦੇ ਇਲਾਜ ਲਈ ਬੈੱਡ ਦੀ ਲੋੜ ਹੈ’
ਘਟਨਾ ਐਤਵਾਰ ਸ਼ਾਮ ਦੀ ਹੈ। ਗੋਪਾਲ ਚੰਦਰਸਾਹਾ ਪ੍ਰਚਾਰ ਕਰ ਕੇ ਪਰਤ ਰਹੇ ਸਨ। ਉਸੇ ਦੌਰਾਨ ਉਨ੍ਹਾਂ 'ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਫਾਇਰਿੰਗ ਵਿਚ ਸਾਹਾ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਬੰਗਾਲ ਵਿਚ ਕਿਸੇ ਉਮੀਦਵਾਰ ਜਾਂ ਨੇਤਾ 'ਤੇ ਹਮਲਾ ਹੋਇਆ ਹੋਵੇ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।