ਭਾਜਪਾ ਦਾ ਤ੍ਰਿਪੁਰਾ ਸੰਕਟ : ਸਾਥ ਛੱਡ ਰਹੇ ਹਨ ਸਹਿਯੋਗੀ ਤੇ ਵਿਧਾਇਕ

Wednesday, Jan 18, 2023 - 10:58 AM (IST)

ਭਾਜਪਾ ਦਾ ਤ੍ਰਿਪੁਰਾ ਸੰਕਟ : ਸਾਥ ਛੱਡ ਰਹੇ ਹਨ ਸਹਿਯੋਗੀ ਤੇ ਵਿਧਾਇਕ

ਨਵੀਂ ਦਿੱਲੀ– ਉੱਤਰ-ਪੂਰਬ ਦੇ ਜਿਨ੍ਹਾਂ ਚਾਰ ਸੂਬਿਆਂ ’ਚ ਇਸ ਸਾਲ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚੋਂ ਇੱਕ ਤ੍ਰਿਪੁਰਾ ਵਿੱਚ ਸੱਤਾ ਬਰਕਰਾਰ ਰੱਖਣ ਲਈ ਭਾਜਪਾ ਲੀਡਰਸ਼ਿਪ ਨੂੰ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਗੱਲ ਨੇ ਸੱਤਾਧਾਰੀ ਭਾਜਪਾ ਨੂੰ ਪਰੇਸ਼ਾਨ ਕੀਤਾ ਹੈ, ਉਹ ਸੂਬੇ ਵਿੱਚ ਉਲਟਾ ਰੁਝਾਨ ਹੈ। ਇੱਥੇ ਨਾ ਸਿਰਫ਼ ਵਿਧਾਇਕ ਸਗੋਂ ਸਹਿਯੋਗੀ ਵੀ ਸੱਤਾਧਾਰੀ ਪਾਰਟੀ ਦਾ ਸਾਥ ਛੱਡ ਰਹੇ ਹਨ।

ਇਹ ਵਿਧਾਇਕ ਜਾਂ ਤਾਂ ਕਾਂਗਰਸ ਜਾਂ ਮਜ਼ਬੂਤ ​​ਖੇਤਰੀ ਜਥੇਬੰਦੀ ਟਿਪਰਾ-ਮੋਥਾ ਵਿੱਚ ਸ਼ਾਮਲ ਹੋ ਰਹੇ ਹਨ। ਭਾਜਪਾ ਦੀ ਮੁੱਖ ਸਹਿਯੋਗੀ ਆਈ. ਪੀ. ਐਫ. ਟੀ. ਜਿਸ ਨੇ 2018 ਵਿੱਚ ਭਾਜਪਾ ਨਾਲ ਗੱਠਜੋੜ ਕਰ ਕੇ ਅੱਠ ਵਿਧਾਨ ਸਭਾ ਸੀਟਾਂ ਜਿੱਤੀਆਂ ਸਨ, ਨੇ ਭਾਜਪਾ ਦਾ ਸਾਥ ਛੱਡ ਦਿੱਤਾ ਹੈ । ਉਹ ਕਾਂਗਰਸ ਜਾਂ ‘ਟਿਪਰਾ’ ਨਾਲ ਹੱਥ ਮਿਲਾ ਸਕਦੀ ਹੈ। 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 36 ਸੀਟਾਂ ਜਿੱਤੀਆਂ ਸਨ। ਉਸ ਨੇ 60 ਦੇ ਹਾਊਸ ਵਿੱਚ 43.59 ਪ੍ਰਤੀਸ਼ਤ ਵੋਟਾਂ ਹਾਸਲ ਕੀਤੀਆਂ ਸਨ। ਫਰਵਰੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਭਾਜਪਾ ਦੀ ਮੁੱਖ ਚਿੰਤਾ ਇਹ ਹੈ ਕਿ ਬਿਪਲਬ ਕੁਮਾਰ ਦੇਬ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਡਾ. ਮਾਨਿਕ ਸਾਹਾ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਵੀ ਚੀਜ਼ਾਂ ਸਹੀ ਢੰਗ ਨਾਲ ਨਹੀਂ ਚੱਲ ਰਹੀਆਂ। ਤਿਪਰਾਹਾ ਇੰਡੀ ਜੀਨਸ ਪ੍ਰੋਗਰੈਸਿਵ ਰੀਜਨਲ ਅਲਾਇੰਸ (ਟਿਪਰਾ ਮੋਥਾ) ਜਿਸ ਦਾ 20 ਕਬਾਇਲੀ ਸੀਟਾਂ ’ਤੇ ਪ੍ਰਭਾਵ ਹੈ, ਨੇ ਵੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ। ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਜਪਾ ਦੇ ਤਿੰਨ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਆਈ. ਪੀ. ਐੱਫ. ਟੀ. ਦੇ ਕੁਝ ਵਿਧਾਇਕ ਟਿਪਰਾ ’ਚ ਸ਼ਾਮਿਲ ਹੋਏ ਹਨ। ਤ੍ਰਿਪੁਰਾ ਦੇ ਘਟਨਾਚੱਕਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਮੁਖੀ ਜੇ. ਪੀ. ਨੱਢਾ ਨੂੰ ਹੋਰ ਨੁਕਸਾਨ ਰੋਕਣ ਅਤੇ ਟਿਪਰਾ ਮੋਥਾ ਨੂੰ ਲੁਭਾਉਣ ਲਈ ਸੂਬੇ ਵਿੱਚ ਆਉਣ ਲਈ ਮਜਬੂਰ ਕੀਤਾ। ਟਿਪਰਾ ਮੁਖੀ ਪ੍ਰਦਯੋਤ ਬਿਕਰਮ ਮਾਨਿਕਿਆ ਦੇਬਬਰਮਾ ਜੋ ਇੱਕ ਸ਼ਾਹੀ ਖਾਨਦਾਨ ’ਚੋਂ ਹਨ, ਨੇ 2021 ਵਿੱਚ ਆਪਣੀ ਸੰਸਥਾ ਨੂੰ ਇੱਕ ਸਿਅਾਸੀ ਪਾਰਟੀ ਵਿੱਚ ਬਦਲ ਦਿੱਤਾ ਸੀ । ਉਹ ਚਾਹੁੰਦੇ ਹਨ ਕਿ ਕਾਂਗਰਸ-ਖੱਬੇ ਪੱਖੀ ਪਾਰਟੀਆਂ ਇੱਕ ਵੱਖਰੇ ਤਿਪਰਾਲੈਂਡ ਦੀ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰਨ। ਦੇਬਬਰਮਾ ਨੇ ਕਿਹਾ ਹੈ ਕਿ ਮੈਂ ਬਿਲਕੁਲ ਸਪੱਸ਼ਟ ਹਾਂ। ਜਿਹੜੀ ਵੀ ਸਿਆਸੀ ਪਾਰਟੀ ਮੈਨੂੰ ਲਿਖਤੀ ਰੂਪ ’ਚ ਤਿਪਰਾਲੈਂਡ ਦੇਵੇਗੀ, ਮੈਂ ਉਸ ਨਾਲ ਰਹਾਂਗਾ। ਖੱਬੀਆਂ ਪਾਰਟੀਆਂ ਅਤੇ ਕਾਂਗਰਸ ਨੂੰ 46.10 ਫੀਸਦੀ ਵੋਟਾਂ ਅਤੇ 16 ਸੀਟਾਂ ਮਿਲੀਆਂ। ਇਸ ਤੋਂ ਬਾਅਦ ਕਾਂਗਰਸ ਇਕ ਵੀ ਸੀਟ ਨਹੀਂ ਜਿੱਤ ਸਕੀ।


author

Rakesh

Content Editor

Related News