ਪੰਛੀ ਨਾਲ ਟਕਰਾਉਣ ਤੋਂ ਬਾਅਦ ਨੁਕਸਾਨਿਆ ਇੰਡੀਗੋ ਦਾ ਜਹਾਜ਼, 186 ਯਾਤਰੀ ਸਨ ਸਵਾਰ
Monday, Nov 24, 2025 - 08:08 AM (IST)
ਰਿਸ਼ੀਕੇਸ਼ : ਉਤਰਾਖੰਡ ਦੇ ਦੇਹਰਾਦੂਨ ਵਿੱਚ ਰਿਸ਼ੀਕੇਸ਼ ਨੇੜੇ ਜੌਲੀ ਗ੍ਰਾਂਟ ਹਵਾਈ ਅੱਡੇ 'ਤੇ ਇੱਕ ਰਨਵੇਅ 'ਤੇ ਮੁੰਬਈ ਤੋਂ ਯਾਤਰੀਆਂ ਨੂੰ ਲੈ ਕੇ ਆਇਆ ਇੱਕ ਜਹਾਜ਼ ਪੰਛੀ ਦੇ ਟਕਰਾਉਣ ਨਾਲ ਨੁਕਸਾਨਿਆ ਗਿਆ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੌਰਾਨ ਜਹਾਜ਼ ਵਿੱਚ ਸਵਾਰ ਸਾਰੇ 186 ਯਾਤਰੀ ਸੁਰੱਖਿਅਤ ਹਨ।
ਪੜ੍ਹੋ ਇਹ ਵੀ : ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ
ਉਨ੍ਹਾਂ ਕਿਹਾ ਕਿ ਇਹ ਘਟਨਾ ਸ਼ਾਮ 6:45 ਵਜੇ ਦੇ ਕਰੀਬ ਵਾਪਰੀ, ਜਦੋਂ ਇੰਡੀਗੋ ਦੀ ਉਡਾਣ IGO 5032 ਮੁੰਬਈ ਤੋਂ ਯਾਤਰੀਆਂ ਨੂੰ ਲੈ ਕੇ ਦੇਹਰਾਦੂਨ ਜਾ ਰਹੀ ਸੀ। ਰਨਵੇਅ 'ਤੇ ਉਤਰਦੇ ਸਮੇਂ ਇੱਕ ਪੰਛੀ ਜਹਾਜ਼ ਦੇ ਨੱਕ ਨਾਲ ਟਕਰਾ ਗਿਆ, ਜਿਸ ਨਾਲ ਜਹਾਜ਼ ਨੂੰ ਨੁਕਸਾਨ ਪਹੁੰਚਿਆ। ਇਸ ਘਟਨਾ ਦੌਰਾਨ ਜਹਾਜ਼ ਵਿਚ ਸਵਾਰ ਲੋਕਾਂ ਵਿਚ ਹਫ਼ੜਾ-ਦਫ਼ੜੀ ਮਚ ਗਈ। ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
ਪੜ੍ਹੋ ਇਹ ਵੀ : ਭਾਰਤ ਦੇ ਇਨ੍ਹਾਂ ਰਾਜਾਂ 'ਚ ਮਿਲਦੀ ਹੈ ਸਭ ਤੋਂ 'ਸਸਤੀ ਸ਼ਰਾਬ', ਕੀਮਤ ਜਾਣ ਉੱਡਣਗੇ ਹੋਸ਼
ਇੰਡੀਗੋ ਦੇ ਏਅਰਬੱਸ 320 ਦੇ ਉਤਰਨ ਤੋਂ ਬਾਅਦ ਅਧਿਕਾਰੀਆਂ ਨੇ ਜਹਾਜ਼ ਦੀ ਪੂਰੀ ਜਾਂਚ ਕੀਤੀ ਅਤੇ ਰਨਵੇਅ ਦੀ ਸੁਰੱਖਿਆ ਜਾਂਚ ਵੀ ਕੀਤੀ। ਇਸ ਜਹਾਜ਼ ਦੇ ਖਰਾਬ ਹੋਣ ਤੋਂ ਬਾਅਦ ਇੰਡੀਗੋ ਦੇਹਰਾਦੂਨ ਤੋਂ ਮੁੰਬਈ ਜਾਣ ਵਾਲੇ ਯਾਤਰੀਆਂ ਲਈ ਇੱਕ ਹੋਰ ਜਹਾਜ਼ ਦਾ ਪ੍ਰਬੰਧ ਕਰ ਰਹੀ ਹੈ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
