ਜਵਾਨ ਨੂੰ ਬੁੱਢਾ ਬਣਾਉਣ ਵਾਲਾ ਬਿੱਲੂ ਬਾਰਬਰ ਗ੍ਰਿਫਤਾਰ

09/17/2019 1:52:12 AM

ਨਵੀਂ ਦਿੱਲੀ— 32 ਸਾਲ ਦੇ ਜਯੇਸ਼ ਪਟੇਲ ਨੇ 81 ਸਾਲ ਦੇ ਬਜ਼ੁਰਗ ਦਾ ਭੇਸ ਬਣਾ ਕੇ ਪਾਸਪੋਰਟ ਬਣਵਾ ਲਿਆ। ਇਥੋਂ ਤੱਕ ਕਿ ਵੀਜ਼ਾ ਵੀ ਲੈ ਲਿਆ ਅਤੇ ਏਅਰਪੋਰਟ ਪਹੁੰਚ ਕੇ ਅਮਰੀਕਾ ਜਾਣ ਦੀ ਤਾਕ 'ਚ ਸੀ। ਉਹ ਵਿਦੇਸ਼ 'ਚ ਕਾਮਯਾਬ ਵੀ ਹੋ ਜਾਂਦਾ ਜੇਕਰ ਸੁਰੱਖਿਆ 'ਚ ਤਾਇਨਾਤ ਅਧਿਕਾਰੀ ਦੀਆਂ ਤੇਜ਼ ਨਜ਼ਰਾਂ ਤੋਂ ਬਚ ਜਾਂਦਾ। ਉਹ ਪੁਲਸ ਦੀ ਗ੍ਰਿਫਤ 'ਚ ਆ ਗਿਆ ਹੈ। ਉਸ ਨੂੰ 10 ਸਤੰਬਰ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਯੇਸ਼ ਨੂੰ ਜਿਸ ਨੇ ਬਜ਼ੁਰਗ ਦਾ ਗੈਟਅਪ ਦਿੱਤਾ,ਉਹ ਹੁਣ ਗ੍ਰਿਫਤਾਰ ਹੋ ਚੁੱਕਾ ਹੈ। ਜਯੇਸ਼ ਦਾ ਮੇਕਅਪ ਦਿੱਲੀ ਦੇ ਮਸ਼ਹੂਰ ਮੇਕਅਪ ਆਰਟਿਸਟ ਸ਼ਮਸ਼ੇਰ ਸਿੰਘ ਨੇ ਕੀਤਾ ਸੀ। ਜਿਸ ਦਾ ਰੋਹਿਣੀ 'ਚ ਬਿੱਲੂ ਬਾਰਬਰ ਦੇ ਨਾਂ ਨਾਲ ਸੈਲੂਨ ਹੈ।

12 ਘੰਟਿਆਂ 'ਚ ਬਦਲ ਸਕਦਾ ਸੀ ਕਿਸੇ ਦਾ ਵੀ ਚਿਹਰਾ
ਸ਼ਮਸ਼ੇਰ ਸਿੰਘ ਨੇ ਗ੍ਰਿਫਤਾਰੀ ਦੌਰਾਨ ਦੱਸਿਆ ਕਿ ਉਹ 8 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ। ਉਸ ਕੋਲੋਂ ਦੇਸ਼-ਵਿਦੇਸ਼ ਤੋਂ ਲੋਕ ਆਪਣਾ ਮੇਕਅਪ ਕਰਾਉਣ ਆਉਂਦੇ ਹਨ। ਉਹ 12 ਘੰਟਿਆਂ ਵਿਚ ਕਿਸੇ ਦੇ ਵੀ ਚਿਹਰੇ ਅਤੇ ਹੁਲੀਏ ਨੂੰ ਕਿਸੇ ਵੀ ਦੱਸੀ ਸ਼ਕਲ ਵਿਚ ਬਦਲ ਸਕਦਾ ਹੈ। ਉਸਨੇ ਦੱਸਿਆ ਕਿ ਪਹਿਲਾਂ ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਤਕਰੀਬਨ 2 ਸਾਲ ਪਹਿਲਾਂ ਇਕ ਏਜੰਟ ਨੇ ਉਸ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਉਹ ਲੋਕਾਂ ਨੂੰ ਗੈਟਅਪ ਆਪਣੇ ਤਰੀਕੇ ਨਾਲ ਕਰਵਾਉਣਾ ਚਾਹੁੰਦਾ ਹੈ ਪਰ ਉਸਨੇ ਇਹ ਨਹੀਂ ਦੱਸਿਆ ਕਿ ਉਹ ਇਸਦੀ ਵਰਤੋਂ ਲੋਕਾਂ ਨੂੰ ਕਬੂਤਰਬਾਜ਼ੀ ਜ਼ਰੀਏ ਵਿਦੇਸ ਭੇਜਣਲਈ ਕਰਦਾ ਸੀ। ਹਾਲਾਂਕਿ ਸ਼ਮਸ਼ੇਰ ਨੇ ਇਹ ਕਬੂਲ ਕੀਤਾ ਕਿ ਜਯੇਸ਼ ਦੇ ਗੈਟਅਪ ਨੂੰ ਬਦਲਦੇ ਸਮੇਂ ਉਸਨੂੰ ਪਤਾ ਸੀ ਕਿ ਜਯੇਸ਼ ਦਾ ਫਰਜ਼ੀ ਪਾਸਪੋਰਟ ਅਤੇ ਵੀਜ਼ਾ ਬਣਵਾਇਆ ਜਾ ਰਿਹਾ ਹੈ।

 


KamalJeet Singh

Content Editor

Related News