ਬਿਹਾਰ ਵਿਧਾਨ ਸਭਾ ਚੋਣਾਂ ''ਚ ਮਘਿਆ ਸਿਆਸੀ ਮੈਦਾਨ ! ਭਿੜ ਪਏ ਵਰਕਰ
Thursday, Oct 16, 2025 - 03:59 PM (IST)

ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸੀਟ ਵੰਡ ਨੂੰ ਲੈ ਕੇ ਮਹਾਗਠਜੋੜ ਵਿੱਚ ਤਣਾਅ ਚਰਮ 'ਤੇ ਹੈ। ਵੀਰਵਾਰ ਨੂੰ ਇਸ ਦਾ ਪ੍ਰਭਾਵ ਪਟਨਾ ਦੇ ਮੌਰਿਆ ਹੋਟਲ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਵਿਕਾਸਸ਼ੀਲ ਇਨਸਾਨ ਪਾਰਟੀ (VIP) ਦੇ ਪ੍ਰਧਾਨ ਮੁਕੇਸ਼ ਸਹਿਨੀ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਪਾਰਟੀ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਵਰਕਰਾਂ ਨੇ ਇੱਕ ਦੂਜੇ ਦੇ ਕਾਲਰ ਫੜੇ ਅਤੇ ਇਕ-ਦੂਜੇ 'ਤੇ ਕੁਰਸੀਆਂ ਸੁੱਟੀਆਂ।
ਸੂਤਰਾਂ ਅਨੁਸਾਰ ਸਹਿਨੀ 243 ਵਿੱਚੋਂ ਘੱਟੋ-ਘੱਟ 24 ਸੀਟਾਂ ਦੀ ਮੰਗ 'ਤੇ ਅੜੇ ਹੋਏ ਹਨ, ਜਦੋਂ ਕਿ ਤੇਜਸਵੀ ਯਾਦਵ ਸਿਰਫ਼ 15 ਸੀਟਾਂ ਦੇਣ ਨੂੰ ਤਿਆਰ ਹਨ। ਇਸ ਖਿੱਚੋਤਾਣ ਕਾਰਨ ਹੀ ਸਹਿਨੀ ਨੇ ਆਪਣੀ ਪ੍ਰੈਸ ਕਾਨਫਰੰਸ ਦਾ ਸਮਾਂ ਦੁਪਹਿਰ 12 ਵਜੇ ਤੋਂ ਵਧਾ ਕੇ ਸ਼ਾਮ 4 ਵਜੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਹੁਣ ਨਹੀਂ ਸਹਿਣਾ ਪਵੇਗਾ ਅਸਹਿ ਦੁੱਖ ! ਸਰਕਾਰ ਨੇ ਇਸ ਕਾਨੂੰਨ ਨੂੰ ਦਿੱਤੀ ਮਨਜ਼ੂਰੀ
ਇਸ ਤੋਂ ਇਲਾਵਾ ਬੇਗੂਸਰਾਏ ਦੇ ਬਛਵਾੜਾ ਸੀਟ 'ਤੇ ਨਾਮਜ਼ਦਗੀ ਦੌਰਾਨ ਭਾਜਪਾ ਅਤੇ ਕਾਂਗਰਸ ਦੇ ਸਮਰਥਕਾਂ ਵਿੱਚ ਝੜਪ ਹੋ ਗਈ, ਜਿਸ ਤੋਂ ਬਾਅਦ ਪੁਲਸ ਨੂੰ ਲਾਠੀਚਾਰਜ ਕਰਕੇ ਭੀੜ ਨੂੰ ਖਦੇੜਨਾ ਪਿਆ। ਉੱਥਏ ਹੀ ਐੱਨ.ਡੀ.ਏ. ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ ਅਤੇ ਵੀਰਵਾਰ ਤੱਕ 226 ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਉਲਟ ਮਹਾਗਠਜੋੜ ਨੇ ਅਜੇ ਤੱਕ ਉਮੀਦਵਾਰਾਂ ਦੀ ਇੱਕ ਵੀ ਅਧਿਕਾਰਤ ਸੂਚੀ ਜਾਰੀ ਨਹੀਂ ਕੀਤੀ ਹੈ।