ਭਾਜਪਾ ਨੇਤਾ ਦੀ ਮੌਤ ਨੂੰ ਲੈ ਕੇ ਬਿਹਾਰ ਵਿਧਾਨ ਸਭਾ ’ਚ ਭਾਰੀ ਹੰਗਾਮਾ

Saturday, Jul 15, 2023 - 01:44 PM (IST)

ਭਾਜਪਾ ਨੇਤਾ ਦੀ ਮੌਤ ਨੂੰ ਲੈ ਕੇ ਬਿਹਾਰ ਵਿਧਾਨ ਸਭਾ ’ਚ ਭਾਰੀ ਹੰਗਾਮਾ

ਪਟਨਾ, (ਏਜੰਸੀਆਂ)- ਬਿਹਾਰ ਵਿਧਾਨ ਸਭਾ ਦੇ ਦੋਵਾਂ ਹਾਊਸਾਂ ਵਿੱਚ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਆਪਣੇ ਪਾਰਟੀ ਆਗੂ ਵਿਜੇ ਸਿੰਘ ਦੀ ਮੌਤ ਲਈ ਪੁਲਸ ਦੇ ਲਾਠੀਚਾਰਜ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਘਟਨਾ ਵਿਰੁੱਧ ਭਾਰੀ ਹੰਗਾਮਾ ਕੀਤਾ, ਜਿਸ ਕਾਰਨ ਹਾਊਸ ਦੀ ਕਾਰਵਾਈ ਮੁਲਤਵੀ ਕਰਨੀ ਪਈ।

ਬਿਹਾਰ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ ਭਾਜਪਾ ਦੇ ਮੈਂਬਰ ਬਾਂਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਏ। ਕੁਝ ਨੇ ਕਾਲੇ ਕੁੜਤੇ ਵੀ ਪਾਏ ਹੋਏ ਸਨ। ਲਾਲਗੰਜ ਦੇ ਵਿਧਾਇਕ ਸੰਜੇ ਕੁਮਾਰ ਸਿੰਘ ਜੋ ਹੰਗਾਮਾ ਕਰ ਰਹੇ ਸਨ ਅਤੇ ਮੇਜ਼ ’ਤੇ ਚੜ੍ਹ ਗਏ ਸਨ, ਨੂੰ ਬਾਹਰ ਕੱਢਣ ਲਈ ਮਾਰਸ਼ਲ ਮੰਚ ਦੇ ਨੇੜੇ ਪਹੁੰਚੇ।

ਵਿਧਾਇਕ ਨੇ ਗੁੱਸੇ ਵਿੱਚ ਆਪਣਾ ਕਾਲਾ ਕੁੜਤਾ ਪਾੜ ਦਿੱਤਾ । ਭਾਜਪਾ ਦੇ ਹੋਰ ਮੈਂਬਰ ਮੰਚ ਦੇ ਸਾਹਮਣੇ ਖੜ੍ਹੇ ਹੋ ਗਏ। ਉਨ੍ਹਾਂ ਮੇਜ਼ਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਹੰਗਾਮੇ ਦੌਰਾਨ ਸਪੀਕਰ ਅਵਧ ਬਿਹਾਰੀ ਚੌਧਰੀ ਨੇ ਹਾਊਸ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਇਸੇ ਤਰ੍ਹਾਂ ਦੀ ਸਥਿਤੀ ਉਪਰਲੇ ਹਾਊਸ ਵਿਚ ਵੀ ਦੇਖਣ ਨੂੰ ਮਿਲੀ।


author

Rakesh

Content Editor

Related News