ਬਿਹਾਰ : ਕਿਸ਼ਤੀ ਪਲਟਣ ਨਾਲ ਇਕ ਦੀ ਮੌਤ, ਕਈ ਲਾਪਤਾ

Sunday, Sep 26, 2021 - 05:32 PM (IST)

ਬਿਹਾਰ : ਕਿਸ਼ਤੀ ਪਲਟਣ ਨਾਲ ਇਕ ਦੀ ਮੌਤ, ਕਈ ਲਾਪਤਾ

ਮੋਤਿਹਾਰੀ- ਬਿਹਾਰ ਦੇ ਮੋਤਿਹਾਰੀ ’ਚ ਐਤਵਾਰ ਨੂੰ ਕਿਸ਼ਤੀ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਜ਼ਿਲ੍ਹਾ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਮੋਤਿਹਾਰੀ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ (ਏ.ਡੀ.ਐੱਮ.) ਅਨਿਲ ਕੁਮਾਰ ਅਨੁਸਾਰ, ਹਾਦਸਾ ਐਤਵਾਰ ਸਵੇਰੇ ਸਿਖਰਨਾ ਨਦੀ ’ਤੇ ਹੋਇਆ। ਏ.ਡੀ.ਐੱਮ. ਨੇ ਕਿਹਾ ਕਿਸ਼ਤੀ ’ਤੇ ਕੁੱਲ 21 ਲੋਕ ਸਵਾਰ ਸਨ। ਇਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ।

ਅਧਿਕਾਰੀ ਨੇ ਅੱਗੇ ਕਿਹਾ, "ਸਾਰੇ ਚਾਰ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਕਿਉਂਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਬਚਾਅ ਕਾਰਜ ਜਾਰੀ ਹੈ।"  


author

Tanu

Content Editor

Related News