ਬਿਹਾਰ ਦੇ ਮੰਤਰੀ ਨੂੰ ਆਇਆ ਅਪਰਾਧੀਆਂ ਦਾ ਮੈਸੇਜ਼, ਮੰਗੀ ਰੰਗਦਾਰੀ

Sunday, Dec 31, 2017 - 01:10 PM (IST)

ਬਿਹਾਰ ਦੇ ਮੰਤਰੀ ਨੂੰ ਆਇਆ ਅਪਰਾਧੀਆਂ ਦਾ ਮੈਸੇਜ਼, ਮੰਗੀ ਰੰਗਦਾਰੀ

ਪਟਨਾ— ਬਿਹਾਰ 'ਚ ਅਪਰਾਧੀ ਲਗਾਤਾਰ ਪੁਲਸ ਪ੍ਰਸ਼ਾਸਨ ਨੂੰ ਖੁਲ੍ਹੀ ਚੁਣੌਤੀ ਦਿੰਦੇ ਹੋਏ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਪਰਾਧੀਆਂ ਵੱਲੋਂ ਕਿਸੀ ਡਰ ਦੇ ਬਿਹਾਰ ਸਰਕਾਰ ਦੇ ਗੰਨਾ ਅਤੇ ਘੱਟ ਗਿਣਤੀ ਕਲਿਆਣ ਮੰਤਰੀ ਖੁਰਸ਼ੀਦ ਆਲਮ ਤੋਂ 10 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਅਤੇ ਨਾ ਦੇਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। 
ਜਾਣਕਾਰੀ ਮੁਤਾਬਕ ਖੁਰਸ਼ੀਦ ਆਲਮ ਨੂੰ ਬੈਂਕ ਅਕਾਊਂਟ ਨੰਬਰ ਭੇਜਦੇ ਹੋਏ ਅਪਰਾਧੀਆਂ ਨੇ ਮੈਸੇਜ਼ ਕੀਤਾ ਅਤੇ ਰੰਗਦਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲੇ ਵੀ ਉਨ੍ਹਾਂ ਨੇ ਇਸੀ ਜੂਨ 'ਚ 10 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕਰਦੇ ਹੋਏ ਅਪਰਾਧੀਆਂ ਦਾ ਮੈਸੇਜ਼ ਆਇਆ ਸੀ। ਗੰਨਾ ਅਤੇ ਘੱਟ ਗਿਣਤੀ ਕਲਿਆਣ ਮੰਤਰੀ ਵੱਲੋਂ ਮਾਮਲੇ ਦੀ ਜਾਣਕਾਰੀ ਪਟਨਾ ਦੇ ਕੋਤਵਾਲੀ ਥਾਣੇ 'ਚ ਦਿੱਤੀ ਗਈ ਹੈ। ਇਸ 'ਤੇ ਡੀ.ਐਸ.ਪੀ ਸ਼ਿਵਲੀ ਨੋਮਾਨੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News