ਬਿਹਾਰ ’ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 24
Thursday, Oct 17, 2024 - 07:22 PM (IST)
ਸਿਵਾਨ/ਛਪਰਾ (ਏਜੰਸੀ)- ਬਿਹਾਰ ਦੇ ਸਿਵਾਨ ਅਤੇ ਸਾਰਨ ਜ਼ਿਲ੍ਹਿਆਂ ’ਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਬੰਧਤ ਅਧਿਕਾਰੀਆਂ ਨੂੰ ਇਸ ’ਚ ਸ਼ਾਮਲ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ ਅਤੇ ਲੋਕਾਂ ਨੂੰ ਸ਼ਰਾਬ ਪੀਣ ਦੇ ਮਾੜੇ ਪ੍ਰਭਾਵਾਂ ਦੀ ਯਾਦ ਦਿਵਾਈ।
ਇਹ ਵੀ ਪੜ੍ਹੋ: ਪਿੱਜ਼ਾ ਵੰਡਣ ਨੂੰ ਲੈ ਕੇ ਝਗੜਾ, ਔਰਤ ਨੂੰ ਰਿਸ਼ਤੇਦਾਰ ਨੇ ਮਾਰੀ ਗੋਲੀ
ਸਾਰਨ ਰੇਂਜ ਦੇ ਡੀ. ਆਈ. ਜੀ. (ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ) ਨੀਲੇਸ਼ ਕੁਮਾਰ ਨੇ ਵੀਰਵਾਰ ਨੂੰ ਇਕ ਇੰਟਰਵਿਊ ’ਚ ਦੱਸਿਆ ਕਿ ਸਿਵਾਨ ਜ਼ਿਲ੍ਹੇ ਦੇ ਮਗਹਰ ਅਤੇ ਔਰਈਆ ਪਿੰਡਾਂ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਲੱਗਭਗ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਾਰਨ ਜ਼ਿਲ੍ਹੇ ਦੇ ਮਸ਼ਰਖ ਥਾਣੇ ਅਧੀਨ ਪੈਂਦੇ ਇਬਰਾਹਿਮਪੁਰ ਇਲਾਕੇ ’ਚ ਹੁਣ ਤੱਕ 4 ਲੋਕਾਂ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਚੁੱਕੀ ਹੈ। ਸਿਵਾਨ ਅਤੇ ਸਾਰਨ ’ਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਸਿਆਸੀ ਦੋਸ਼-ਪ੍ਰਤੀਦੋਸ਼ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਦੀ ਨਿਕਿਤ ਪੋਰਵਾਲ ਸਿਰ ਸਜਿਆ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8