ਕਿਸਾਨਾਂ ਦੀ ਵੱਡੀ ਜਿੱਤ, ਜਾਣੋ ਖੇਤੀ ਕਾਨੂੰਨ ਦੀ ਵਾਪਸੀ ਕਿੰਨੀ ਸਾਰਥਕ
Saturday, Nov 20, 2021 - 11:21 AM (IST)
ਨੈਸ਼ਨਲ ਡੈਸਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਕੱਲ੍ਹ ਯਾਨੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨੋਂ ਖੇਤੀ ਕਾਨੂੰਨ ਦੀ ਵਾਪਸੀ ਦੇ ਐਲਾਨ ਨਾਲ ਕਿਸਾਨਾਂ ਨੂੰ ਵੱਡੀ ਖ਼ੁਸ਼ੀ ਦਿੱਤੀ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਕਰੀਬ-ਕਰੀਬ 1 ਸਾਲ ਤੋਂ ਬੈਠੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ। ਖੇਤੀ ਕਾਨੂੰਨ ਦੀ ਵਾਪਸੀ ਤੋਂ ਬਾਅਦ ਇਹ ਸਵਾਲ ਉਣਾ ਸੁਭਾਵਿਕ ਹੈ ਕਿ ਇਸ ਦੇ ਕਿਸ ਤਰ੍ਹਾਂ ਦੇ ਫਾਇਦੇ ਹੋਣਗੇ। ਅਜਿਹਾ ਕਿਉਂ ਕੀਤਾ ਗਿਆ ਅਤੇ ਕੀ ਇਸ ਦੇ ਕੋਈ ਨੁਕਸਾਨ ਵੀ ਸੰਭਾਵਿਕ ਹਨ।
— ਲਗਭਗ ਇਕ ਸਾਲ ਚਲੇ ਇਸ ਅੰਦੋਲਨ ਦੀ ਵਾਪਸੀ ਦਾ ਸਭ ਤੋਂ ਵੱਡਾ ਅਸਰ ਪੰਜਾਬ ’ਤੇ ਪੈਣਾ ਤੈਅ ਹੈ। ਅੰਦੋਲਨ ਦੇ ਕਾਰਨ ਪੰਜਾਬ ’ਚ ਭਾਈਚਾਰਿਆਂ ਵਿਚਾਲੇ ਪਾੜਾ ਵੀ ਦਿੱਸਣ ਲੱਗਾ ਸੀ। ਕਾਨੂੰਨ ਵਾਪਸੀ ਤੋਂ ਬਾਅਦ ਉਸ ਨੂੰ ਭਰਨ ’ਚ ਆਸਾਨੀ ਹੋਵੇਗੀ।
ਇਹ ਵੀ ਪੜ੍ਹੋ : ਗੁਰਪੁਰਬ ਮੌਕੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 'ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ'
— ਪੰਜਾਬ ’ਚ ਭਾਜਪਾ ਇਕ ਕਿਨਾਰੇ ’ਤੇ ਰਹੀ ਹੈ। ਕਿੰਗ ਨਹੀਂ, ਕਦੇ-ਕਦੇ ਕਿੰਗਮੇਕਰ ਦੀ ਭੂਮਿਕਾ ਨਿਭਾਉਂਦੀ ਰਹੀ ਹੈ ਪਰ ਵੋਟ ਬੈਂਕ ਜਿਸ ਦੇ ਕੋਲ ਜਾਂਦਾ ਹੈ, ਕਿੰਗ ਬਣ ਜਾਂਦਾ ਹੈ। ਅਕਾਲੀਆਂ ਨੂੰ ਸੱਤਾ ਮਿਲਣ ’ਚ ਉਸ ਦਾ ਵੱਡਾ ਯੋਗਦਾਨ ਰਹਿੰਦਾ ਰਿਹਾ ਹੈ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ’ਚ ਵੀ ਉਸ ਦੇ ਵੋਟ ਬੈਂਕ ਦੀ ਵੱਡੀ ਭੂਮਿਕਾ ਰਹੀ ਹੈ। ਮੋਦੀ ਸਰਕਾਰ ਦੇ ਇਸ ਕਦਮ ਨਾਲ ਪੰਜਾਬ ’ਚ ਨਵਾਂ ਸਿਆਸੀ ਗਣਿਤ ਫਿਰ ਤੋਂ ਦਿਸੇਗਾ। ਅਮਰਿੰਦਰ ਸਿੰਘ ਦੀ ਭੂਮਿਕਾ ਅਹਿਮ ਹੋ ਗਈ। ਅਜਿਹਾ ਲੱਗਦਾ ਹੈ ਕਿ ਅਮਰਿੰਦਰ ਅਤੇ ਭਾਜਪਾ ਇਕੱਠੇ ਚੋਣ ਲੜਣਗੇ। ਅਕਾਲੀ ਦਲ ਦੇ ਅਜੇ ਆਪਣੀ ਮੌਜੂਦਾ ਸਥਿਤੀ ’ਚ ਰਹਿਣ ਦੇ ਆਸਾਰ ਹਨ। ਚੋਣਾਂ ਤੋਂ ਬਾਅਦ ਗਣਿਤ ’ਚ ਕੁਝ ਵੀ ਸੰਭਵ ਹੈ। ਅਕਾਲੀ-ਭਾਜਪਾ ਫਿਰ ਦੋਸਤ ਹੋ ਸਕਦੇ ਹਨ।
— ਖੇਤੀ ਕਾਨੂੰਨ ਦੀ ਵਾਪਸੀ ਦੇ ਫ਼ੈਸਲੇ ਮਗਰੋਂ ਕਾਂਗਰਸ ’ਚ ਵੀ ਹਾਲ ਹੀ ’ਚ ਇਕੱਠੀ ਕੀਤੀ ਗਈ ਤਾਕਤ ’ਚ ਉਲਟ-ਫੇਰ ਹੋ ਸਕਦਾ ਹੈ। ਨਵਜੋਤ ਸਿੱਧੂ ਫਿਰ ਤੋਂਂ ਆਪਣੀ ਤਾਕਤ ਦਾ ਅਹਿਸਾਸ ਕਰਾਉਣ ’ਚ ਜੁੱਟਣਗੇ।
— ਮੋਦੀ ਦੇ ਇਸ ਸਟਰੋਕ ਦਾ ਅਸਰ ਉੱਤਰ ਪ੍ਰਦੇਸ਼ ਦੀਆਂਚੋਣਾਂ ’ਚ ਵੀ ਦਿੱਸੇਗਾ। ਪੱਛਮੀ-ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ’ਚ ਕਿਸਾਨ ਅੰਦੋਲਨ ਦਾ ਅਸਰ ਸੀ, ਹੁਣ ਇਸ ਨਾਲ ਨਾਂਹ-ਪੱਖੀ ਅਸਰ ਘੱਟ ਕਰਨ ’ਚ ਆਸਾਨੀ ਹੋਵੇਗੀ। ਉੱਤਰ ਪ੍ਰਦੇਸ਼ ’ਚ ਕੁਝ ਸੀਟਾਂ ਵੀ ਭਾਜਪਾ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਰਹੀਆਂ ਹਨ। ਖਾਸ ਤੌਰ ’ਤੇ ਛੋਟੀਆਂਪਾਰਟੀਆਂ ਨਾਲ ਗਠਜੋੜ ਤੋਂ ਬਾਅਦ ਕੁਝ ਥਾਵਾਂ ’ਤੇ ਸਮਾਜਵਾਦੀ ਪਾਰਟੀ ਟੱਕਰ ਦਿੰਦੀ ਦਿੱਸ ਰਹੀ ਸੀ। ਹੁਣ ਭਾਜਪਾ ਨੂੰ ਥੋੜ੍ਹੀ ਆਸਾਨੀ ਹੋ ਜਾਵੇਗੀ।
ਇਹ ਵੀ ਪੜ੍ਹੋ : ਜਦੋਂ ਖਤਮ ਹੋਣ ਕੰਢੇ ਸੀ ਕਿਸਾਨ ਅੰਦੋਲਨ, ਇਸ ਆਗੂ ਨੇ ਇਮੋਸ਼ਨਲ ਕਾਰਡ ਖੇਡ ਕੇ ਪਲਟ ਦਿੱਤੀ ਸੀ ਪੂਰੀ ਬਾਜ਼ੀ
— ਦੇਸ਼ ’ਚ ਭਾਜਪਾ ਦਾ ਸਮਰਥਕ ਵਰਗ ਮੋਦੀ ਦੇ ਇਸ ਕਦਮ ਤੋਂ ਨਿਰਾਸ਼ ਵੀ ਹੈ। ਉਹ ਅਜੇ ਤੱਕ ਕਿਸਾਨ ਅੰਦੋਲਨ ਦੇ ਫਾਇਦੇ ਗਿਣਾ ਰਿਹਾ ਸੀ। ਉਸ ਦੇ ਦਿਮਾਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਇਕ ਵਾਰ ਜੋ ਫੈਸਲਾ ਕਰ ਲਿਆ, ਲੈ ਲੈਣ ਵਾਲੇ ਦੀ ਰਹੀ ਹੈ। ਕੁਝ ਸਮੇਂ ਤੱਕ ਉਹ ਚੁੱਪ ਵੀ ਰਹਿ ਸਕਦਾ ਹੈ। ਇਕ ਵਰਗ ਜ਼ਰੂਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਕਿ ਜ਼ਰੂਰਤ ਪੈਣ ’ਤੇ ਮੋਦੀ ਲਚਕੀਲੇ ਹਨ। ਉਨ੍ਹਾਂ ਦਾ ਅੰਤਰਰਾਸ਼ਟਰੀ ਅਕਸ ਵੀ ਥੋੜ੍ਹਾ ਲਚੀਲਾ ਹੋਵੇਗਾ।
— ਖੇਤੀ ਕਾਨੂੰਨੀ ਦੀ ਵਾਪਸੀ ਨਾਲ ਇਕ ਵੱਡਾ ਫਾਇਦਾ ਇਹ ਵੀ ਹੋਵੇਗਾ ਕਿ ਪੰਜਾਬ ’ਚ ਕਿਸਾਨਾਂ ਦੇ ਨਾਂ ’ਤੇ ਜੋ ਵੱਖਵਾਦੀ ਤੱਤ ਸਿਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ, ਉਨ੍ਹਾਂ ਨੂੰ ਹੁਣ ਥਾਂ ਨਹੀਂ ਮਿਲੇਗੀ।
ਇਹ ਵੀ ਪੜ੍ਹੋ: 3 ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਕਿਸਾਨ- ਖੁਸ਼ ਹਾਂ ਪਰ PM ਮੋਦੀ ’ਤੇ ਭਰੋਸਾ ਨਹੀਂ, ਲਿਖ ਕੇ ਦੇਣ
— ਹੁਣ ਕੁਝ ਨੇਤਾ ਇਹ ਵੀ ਸਵਾਲ ਕਰ ਸਕਦੇ ਹਨ ਕਿ ਕੀ ਮੋਦੀ ਪਹਿਲਾਂ ਕੀਤੇ ਗਏ ਹੋਰ ਮਹੱਤਵਪੂਰਨ ਫੈਸਲਿਆਂ ’ਤੇ ਵੀ ਮੁੜ-ਵਿਚਾਰ ਕਰ ਸਕਦੇ ਹਨ, ਤਾਂ ਇਸ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ। ਕਿਸਾਨਾਂ ’ਤੇ ਫੈਸਲਾ ਕਰਨਾ, ਅਸਲੀਅਤ ਨੂੰ ਸਵੀਕਾਰ ਕਰਨਾ ਹੈ ਕਿ ਉਹ ਕਿਸਾਨਾਂ ਨੂੰ ਸਮਝਾ ਨਹੀਂ ਸਕੇ।
— ਹਾਂ, ਹੁਣ ਮੋਦੀ ਸਰਕਾਰ ਨੂੰ ਇਹ ਤਾਅਨਾ ਗਾਹੇ-ਬਗਾਹੇ ਸੁਣਨਾ ਪੈ ਸਕਦਾ ਹੈ ਕਿ ਕਿਸਾਨਾਂ ਦੇ ਹਿੱਤ ’ਚ ਕੀਤੇ ਗਏ ਫੈਸਲਿਆਂਂ ’ਤੇ ਉਹ ਡਟੇ ਨਹੀਂ ਰਹੇ। ਕਹਿਣ ਵਾਲੇ ਤਾਂ ਇਹ ਵੀ ਕਹਿਣਗੇ ਕਿ ਵੱਡੇ ਕਿਸਾਨਾਂ ਅਤੇ ਆੜ੍ਹਤੀਆਂਂਦੇ ਸਾਹਮਣੇ ਉਨ੍ਹਾਂ ਨੂੰ ਝੁਕਣਾ ਪਿਆ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ
— ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੀ ਨਜ਼ਰ ’ਚ ਹੀ ਇਹ ਫੈਸਲਾ ਜਲਦਬਾਜ਼ੀ ’ਚ ਲਾਗੂ ਕੀਤਾ ਗਿਆ ਸੀ। ਇਸ ’ਚ ਲੋੜੀਂਦਾ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ। ਫੈਸਲਾ ਵਾਪਸ ਲੈਣ ’ਚ ਉਸ ਦਾ ਵੀ ਦਬਾਅ ਸਪੱਸ਼ਟ ਦਿਸਦਾ ਹੈ।
ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ