ਕਾਂਗਰਸ ਦਾ ਵੱਡਾ ਬਿਆਨ, ਚੋਣ ਬਾਂਡਸ 'ਤੇ ਕੋਈ ਵੀ ਅਖ਼ਬਾਰ ਸਾਡਾ ਵਿਗਿਆਪਨ ਛਾਪਣ ਨੂੰ ਤਿਆਰ ਨਹੀਂ

Saturday, Mar 23, 2024 - 02:58 PM (IST)

ਨਵੀਂ ਦਿੱਲੀ- ਕਾਂਗਰਸ ਨੇ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਦਾਅਵਾ ਕੀਤਾ ਹੈ ਕਿ ਉਸਨੇ ਚੋਣ ਬਾਂਡ ਨੂੰ ਲੈ ਕੇ ਜੋ ਵਿਗਿਆਪਨ ਤਿਆਰ ਕੀਤਾ ਹੈ ਉਸਨੂੰ ਛਾਪਣ ਲਈ ਕੋਈ ਅਖ਼ਬਾਰ ਤਿਆਰ ਨਹੀਂ ਹੈ।  ਕਾਂਗਰਸ ਸੰਚਾਰ ਵਿਭਾਗ ਦੇ ਇੰਚਾਰ ਜੈਰਾਮ ਰਮੇਸ਼ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਪਾਰਟੀ ਨੇ ਚੋਣ ਬਾਂਡ ਤੋਂ ਭਾਜਪਾ ਨੂੰ ਹੋਈ ਕਮਾਈ 'ਤੇ ਵਿਗਿਆਪਨ ਤਿਆਰ ਕੀਤਾ ਹੈ ਅਤੇ ਉਸਨੂੰ ਲਗਾਤਾਰ ਦੂਜੇ ਦਿਨ ਅਖ਼ਬਾਰਾਂ ਨੂੰ ਭੇਜਿਆ ਪਰ ਕੁਝ ਇਕ ਅਖ਼ਬਾਰਾਂ ਤੋਂ ਇਲਾਵਾ ਕਿਸੇ ਨੇ ਉਸਨੂੰ ਛਾਪਿਆ ਨਹੀਂ ਹੈ। 

ਉਨ੍ਹਾਂ ਕਿਹਾ ਕਿ ਅੱਜ ਵੀ ਕੁਝ ਅਖ਼ਬਾਰਾਂ ਦੇ ਪੰਨਿਆਂ ਨੇ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਦਿੱਤੇ ਗਏ ਇਸ ਵਿਗਿਆਪਨ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ ਜਦੋਂਕਿ ਕੁਝ ਅਖ਼ਬਾਰਾਂ ਨੇ ਇਸਨੂੰ ਛਾਪਿਆ ਹੈ। ਜਿਨ੍ਹਾਂ ਨੇ ਛਾਪਣ ਦੀ ਹਿੰਮਤ ਦਿਖਾਈ ਹੈ, ਉਨ੍ਹਾਂ ਦੀ ਹਿੰਮਤ ਨੂੰ ਅਸੀਂ ਸਮਾਲ ਕਰਦੇ ਹਾਂ। ਡਰੋ ਨਾਂ।

ਵਿਗਿਆਪਨ 'ਚ ਲਿਖਿਆ ਹੈ 'ਦੁਨੀਆ ਦਾ ਸਭ ਤੋਂ ਵੱਡਾ ਚੰਦਾ ਵਸੂਲੀ ਰੈਕੇਟ, ਚੰਦਾ ਦੋ, ਧੰਦਾ ਲਓ, ਭਾਜਪਾ ਨੂੰ ਚੋਣ ਬਾਂਡ ਤੋਂ 2 ਜਨਵਰੀ 2018 ਤੋਂ 15 ਫਰਵਰੀ 2014 ਤਕ 82 ਅਰਬ ਤੋਂ ਜ਼ਿਆਦਾ ਰਾਸ਼ੀ ਮਿਲੀ।'

ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਪਣੀ ਪਾਰਟੀ ਦੀ ਵਾਪਸੀ ਦੀ ਉਮੀਦ ਜ਼ਾਹਰ ਕਰਦੇ ਹੋਏ ਸੀਨੀਅਰ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਇਕ 'ਸਥਾਪਿਤ ਕੰਪਨੀ' ਵਰਗੀ ਹੈ, ਜਿਸ ਦੀ 'ਮਾਰਕੀਟ ਕੈਪ' ਉਤਰਾਅ-ਚੜ੍ਹਾਅ ਕਰਦੀ ਰਹਿੰਦੀ ਹੈ। ਉਨ੍ਹਾਂ ਭਾਜਪਾ ਨੂੰ ‘ਸਟਾਰਟਅੱਪ’ ਦੱਸਿਆ। ਸੰਪਾਦਕਾਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਮੇਸ਼ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਚੋਣਾਵੀ ਸਫਲਤਾ ਲਈ ਜਥੇਬੰਦਕ ਮਜ਼ਬੂਤੀ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਧਾਰਨਾ ਨੂੰ ਵੀ ਰੱਦ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਕ੍ਰਿਸ਼ਮਈ ਅਗਵਾਈ’ ਹੀ ਭਾਰਤੀ ਜਨਤਾ ਪਾਰਟੀ ਦੀ ਸਫ਼ਲਤਾ ਦਾ ਕਾਰਨ ਹੈ।

 


Rakesh

Content Editor

Related News