ਬੰਦੇ ਨੇ ਕੀਤਾ ਖ਼ੌਫ਼ਨਾਕ ਕਾਂਡ ! ਪਹਿਲਾਂ ਹੱਥੀਂ ਵੱਢਿਆ ਪੂਰਾ ਪਰਿਵਾਰ, ਮਗਰੋਂ ਖ਼ੁਦ ਵੀ...

Monday, Nov 02, 2026 - 04:28 PM (IST)

ਬੰਦੇ ਨੇ ਕੀਤਾ ਖ਼ੌਫ਼ਨਾਕ ਕਾਂਡ ! ਪਹਿਲਾਂ ਹੱਥੀਂ ਵੱਢਿਆ ਪੂਰਾ ਪਰਿਵਾਰ, ਮਗਰੋਂ ਖ਼ੁਦ ਵੀ...

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰਾਜਧਾਨੀ ਭੋਪਾਲ 'ਚ ਇੱਕ 35 ਸਾਲਾ ਵਿਅਕਤੀ ਨੇ ਆਪਣੀ ਮਾਂ, ਪਤਨੀ ਅਤੇ ਦੋ ਛੋਟੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਚਲਦੀ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਮੁਲਜ਼ਮ ਦੀ ਪਛਾਣ ਨਰੇਂਦਰ ਸਾਹੂ, ਜਦਕਿ ਮ੍ਰਿਤਕਾਂ ਦੀ ਪਛਾਣ ਮਾਂ ਸਰਸਵਤੀ ਸਾਹੂ (50), ਪਤਨੀ ਸੋਮਲਤਾ ਸਾਹੂ (29), ਧੀ ਕ੍ਰਿਤੀ (10) ਅਤੇ ਪੁੱਤਰ ਖੁਸ਼ (6) ਵਜੋਂ ਹੋਈ ਹੈ। ਮੁਲਜ਼ਮ ਨੇ ਸਾਰੇ ਪਰਿਵਾਰਕ ਮੈਂਬਰਾਂ ਦਾ ਕਤਲ ਗਲਾ ਵੱਢ ਕੇ ਕੀਤਾ। ਭੋਪਾਲ ਦੇ ਛੋਲਾ ਮੰਦਿਰ ਪੁਲਸ ਥਾਣਾ ਖੇਤਰ ਅਧੀਨ ਗੌਰ ਮੈਰਿਜ ਗਾਰਡਨ ਨੇੜੇ ਸਥਿਤ ਰਿਹਾਇਸ਼ੀ ਇਮਾਰਤ 'ਚ ਚਾਰਾਂ ਦੇ ਕਤਲ ਤੋਂ ਬਾਅਦ, ਨਰੇਂਦਰ ਸਾਹੂ ਦੀ ਦੇਹ ਸੁਖੀਆ ਸੇਵਾਨੀਆ ਖੇਤਰ 'ਚ ਰੇਲਵੇ ਟਰੈਕ ਤੋਂ ਬਰਾਮਦ ਹੋਈ।

ਇਹ ਵੀ ਪੜ੍ਹੋ- ਸਕੂਲਾਂ 'ਚ ਦਸਤਾਰ ਤੇ ਬੁਰਕੇ 'ਤੇ ਬੈਨ ! ਕਿਊਬੈਕ ਪ੍ਰਸ਼ਾਸਨ ਨੇ ਕੀਤਾ ਐਲਾਨ

ਸ਼ੁਰੂਆਤ 'ਚ ਇਸ ਨੂੰ ਸਮੂਹਿਕ ਖੁਦਕੁਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਸੀ, ਪਰ ਸ਼ੁਰੂਆਤੀ ਜਾਂਚ ਮਗਰੋਂ ਇਹ ਸਾਫ਼ ਹੋਇਆ ਕਿ ਨਰੇਂਦਰ ਨੇ ਪਹਿਲਾਂ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਬਾਅਦ 'ਚ ਖੁਦਕੁਸ਼ੀ ਕੀਤੀ। ਫਿਲਹਾਲ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਨੇ ਪੰਜਾਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖ਼ਿਰ ਨਰੇਂਦਰ ਨੇ ਇੰਨਾ ਖ਼ੌਫ਼ਨਾਕ ਕਦਮ ਆਖ਼ਿਰ ਕਿਉਂ ਚੁੱਕਿਆ।

ਇਹ ਵੀ ਪੜ੍ਹੋ- 280 ਤੱਕ ਜਾ ਪਹੁੰਚਿਆ ਪੁੱਤ ਦਾ Heart Rate ! ਮਾਂ ਦੇ ਸੁੱਕਣ ਲੱਗੇ ਸਾਹ, ਪਾਲਤੂ ਕੁੱਤੇ ਨੇ ਇੰਝ ਬਚਾਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News