ਅੱਧੀ ਰਾਤੀਂ ਹੋ ਗਿਆ ਵੱਡਾ ਐਨਕਾਊਂਟਰ ! ਪੁਲਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲ ਗਈਆਂ ਗੋਲ਼ੀਆਂ
Saturday, Jul 05, 2025 - 05:01 PM (IST)

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਰੇਲਾ ਇਲਾਕੇ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਬਦਮਾਸ਼ਾਂ ਨੇ ਹਾਲ ਹੀ 'ਚ ਹਰਿਆਣਾ ਦੇ ਰੋਹਤਕ 'ਚ ਇਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਜਾਣਕਾਰੀ ਅਨੁਸਾਰ ਬੀਤੀ ਰਾਤ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦਾ ਨਰੇਲਾ ਇਲਾਕੇ 'ਚ 2 ਬਦਮਾਸ਼ਾਂ ਨਾਲ ਮੁਕਾਬਲਾ ਹੋ ਗਿਆ, ਜਿਸ ਦੌਰਾਨ ਦੋਵਾਂ ਪਾਸਿਓਂ ਗੋਲ਼ੀਆਂ ਚੱਲ ਗਈਆਂ ਤੇ ਦੋਵਾਂ ਮੁਲਜ਼ਮਾਂ ਦੇ ਪੈਰਾਂ 'ਚ ਗੋਲ਼ੀਆਂ ਲੱਗੀਆਂ। ਇਸ ਮਗਰੋਂ ਪੁਲਸ ਨੇ ਦੋਵਾਂ ਬਦਮਾਸ਼ਾਂ ਨੂੰ ਜ਼ਖ਼ਮੀ ਹਾਲਤ 'ਚ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- 'ਮੈਂ ਦੁਬਾਰਾ ਆਵਾਂਗਾ', ਡਿਲੀਵਰੀ ਬੁਆਏ ਨੇ ਘਰ 'ਚ ਇਕੱਲੀ ਕੁੜੀ ਦੀ ਇੱਜ਼ਤ ਨੂੰ ਪਾ ਲਿਆ ਹੱਥ, ਜਾਣ ਲੱਗਿਆਂ...
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਬਦਮਾਸ਼ ਹਿਮਾਂਸ਼ੂ ਭਾਊ ਗੈਂਗ ਦੇ ਸ਼ੂਟਰ ਹਨ, ਜਿਨ੍ਹਾਂ ਨੇ ਹਰਿਆਣਾ ਦੇ ਰੋਹਤਕ 'ਚ ਇਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੂੰ ਇਨ੍ਹਾਂ ਦੇ ਨਰੇਲਾ ਇਲਾਕੇ 'ਚ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਪੁਲਸ ਨੇ ਜਾਲ ਵਿਛਾ ਕੇ ਇਨ੍ਹਾਂ ਨੂੰ ਸਰੰਡਰ ਕਰਨ ਲਈ ਕਿਹਾ। ਪਰ ਬਦਮਾਸ਼ਾਂ ਨੇ ਸਰੰਡਰ ਕਰਨ ਦੀ ਬਜਾਏ ਪੁਲਸ ਟੀਮ 'ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਮਗਰੋਂ ਪੁਲਸ ਨੇ ਵੀ ਜਵਾਬੀ ਕਾਰਵਾਈ ਕਰ ਦਿੱਤੀ ਤੇ ਦੋਵਾਂ ਨੂੰ ਕਾਬੂ ਕਰ ਲਿਆ।
ਕਾਬੂ ਕੀਤੇ ਗਏ ਦੋਵਾਂ ਬਦਮਾਸ਼ਾਂ ਦੀ ਪਛਾਣ ਮੋਹਿਤ ਤੇ ਭੂਮਿਤ ਵਜੋਂ ਹੋਈ ਹੈ, ਜਿਨ੍ਹਾਂ ਦੇ ਮੁਕਾਬਲੇ ਦੌਰਾਨ ਲੱਤਾਂ 'ਚ ਗੋਲ਼ੀਆਂ ਵੱਜੀਆਂ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ ਤੇ ਇਸ ਮਗਰੋਂ ਉਨ੍ਹਾਂ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਕਹਿਰ ਵਰ੍ਹਾਊ ਮੀਂਹ, ਤੂਫ਼ਾਨ ਤੇ ਬਿਜਲੀ ! 6 ਜੁਲਾਈ ਲਈ ਹੋ ਗਈ ਡਰਾਉਣੀ ਭਵਿੱਖਬਾਣੀ, ਪ੍ਰਸ਼ਾਸਨ ਨੇ ਵੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e