ਬਿਲਕਿਸ ਬਾਨੋ ਮਾਮਲੇ ''ਚ ਵੱਡੀ ਅਪਡੇਟ, ਸਾਰੇ 11 ਦੋਸ਼ੀਆਂ ਨੇ ਗੋਧਰਾ ਸਬ-ਜੇਲ੍ਹ ''ਚ ਕੀਤਾ ਆਤਮ-ਸਮਰਪਣ
Monday, Jan 22, 2024 - 01:48 AM (IST)
ਨੈਸ਼ਨਲ ਡੈਸਕ- ਬਿਲਕਿਸ ਬਾਨੋ ਮਾਮਲੇ ਦੇ ਸਾਰੇ 11 ਦੋਸ਼ੀਆਂ ਨੇ ਸੁਪਰੀਮ ਕੋਰਟ ਵੱਲੋਂ ਤੈਅ ਸਮਾਂ ਸੀਮਾ ਦਾ ਪਾਲਣ ਕਰਦਿਆਂ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੀ ਗੋਧਰਾ ਸਬ-ਜੇਲ੍ਹ ’ਚ ਐਤਵਾਰ ਦੇਰ ਰਾਤ ਆਤਮ-ਸਮਰਪਣ ਕਰ ਦਿੱਤਾ ਹੈ।
ਸਥਾਨਕ ਅਪਰਾਧ ਸ਼ਾਖਾ ਦੇ ਇੰਸਪੈਕਟਰ ਐੱਨ.ਐੱਲ. ਦੇਸਾਈ ਨੇ ਕਿਹਾ, ‘ਸਾਰੇ 11 ਦੋਸ਼ੀਆਂ ਨੇ ਐਤਵਾਰ ਦੇਰ ਰਾਤ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ 11 ਦੋਸ਼ੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਸਜ਼ਾ ’ਚ ਦਿੱਤੀ ਗਈ ਛੋਟ ਨੂੰ ਰੱਦ ਕਰਦਿਆਂ 8 ਜਨਵਰੀ ਨੂੰ ਇਕ ਅਹਿਮ ਫੈਸਲਾ ਸੁਣਾਇਆ ਸੀ। ਇਨ੍ਹਾਂ 11 ਦੋਸ਼ੀਆਂ ’ਚ ਬਾਕਾਭਾਈ ਵੋਹਾਨੀਆ, ਬਿਪਿਨ ਚੰਦਰ ਜੋਸ਼ੀ, ਕੇਸਰਭਾਈ ਵੋਹਾਨੀਆ, ਗੋਵਿੰਦ, ਜਸਵੰਤ, ਮਿਤੇਸ਼ ਭੱਟ, ਪ੍ਰਦੀਪ ਮੋਰਧੀਆ, ਰਾਧੇਸ਼ਿਆਮ ਸ਼ਾਹ, ਰਾਜੂਭਾਈ ਸੋਨੀ, ਰਮੇਸ਼ ਅਤੇ ਸ਼ੈਲੇਸ਼ ਭੱਟ ਸ਼ਾਮਲ ਹਨ।
ਇਹ ਵੀ ਪੜ੍ਹੋ- ਦੇਸ਼ ਦੇ ਪੈਸੇ ਨੂੰ ਦੇਸ਼ 'ਚ ਰੱਖਣ ਲਈ PM ਮੋਦੀ ਦੀ ਖ਼ਾਸ ਅਪੀਲ, ਨੌਜਵਾਨਾਂ ਨੂੰ 'Wed In India' ਦਾ ਦਿੱਤਾ ਸੱਦਾ
ਦੱਸ ਦੇਈਏ ਕਿ ਫਰਵਰੀ 2002 ’ਚ ਗੋਧਰਾ ਕਾਂਡ ਤੋਂ ਬਾਅਦ ਗੁਜਰਾਤ ’ਚ ਹੋਏ ਵੱਡੇ ਫ਼ਿਰਕੂ ਦੰਗਿਆਂ ਦੇ ਸਮੇਂ ਬਿਲਕਿਸ ਬਾਨੋ (21) ਪੰਜ ਮਹੀਨਿਆਂ ਦੀ ਗਰਭਵਤੀ ਸੀ। ਦੰਗਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ ਸੀ ਅਤੇ ਉਸ ਦੀ ਤਿੰਨ ਸਾਲ ਦੀ ਧੀ ਸਮੇਤ ਉਸ ਦੇ ਪਰਿਵਾਰ ਦੇ 7 ਮੈਂਬਰ ਮਾਰੇ ਗਏ ਸਨ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ Airtel ਨੇ ਦਿੱਤਾ ਤੋਹਫ਼ਾ, ਹੁਣ ਨਹੀਂ ਆਵੇਗੀ ਕੁਨੈਕਟੀਵਿਟੀ 'ਚ ਕੋਈ ਦਿੱਕਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8